ਕਾਬੁਲ : ਅਫਗਾਨਿਸਤਾਨ ਦੇ ਕਾਬੁਲ ‘ਚ ਵੱਡਾ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਕਾਬੁਲ ਦੇ ਸਰਕਾਰੀਜ ਇਲਾਕੇ ‘ਚ ਇਕ ਵਾਹਨ ‘ਚ ਹੋਇਆ ਹੈ। ਇਸ ਧਮਾਕੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 12 ਹੋਰ ਜ਼ਖਮੀ ਹੋ ਗਏ ਹਨ। ਤਾਲਿਬਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਇਕ ਸ਼ੀਆ ਖੇਤਰ ਵਿਚ ਇਕ ਮਸਜਿਦ ਨੇੜੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਇੱਕ ਵਾਹਨ ਵਿੱਚ ਛੁਪਿਆ ਹੋਇਆ ਬੰਬ ਬਲਾਸਟ ਕਰ ਗਿਆ ਹੈ , ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਤਾਲਿਬਾਨ ਦੇ ਬੁਲਾਰੇ ਖਾਲਿਦ ਜ਼ਦਰਾਨ ਮੁਤਾਬਕ ਇਹ ਹਮਲਾ ਪੱਛਮੀ ਕਾਬੁਲ ਦੇ ਸਰ-ਏ ਕਾਰੇਜ਼ ਇਲਾਕੇ ‘ਚ ਹੋਇਆ। ਅਜੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਇਸ ਹਮਲੇ ਲਈ ਆਈਐਸਆਈਐਸ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਆਈਐਸਆਈਐਸ ਨੇ ਅਫਗਾਨਿਸਤਾਨ ਦੀ ਸ਼ੀਆ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਹੈ।

ਅਫਗਾਨਿਸਤਾਨ ਵਿੱਚ ਲਗਾਤਾਰ ਹੋ ਰਹੇ ਅਜਿਹੇ ਹਮਲੇ

ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਦੀ ਸਥਾਪਨਾ ਦੇ ਬਾਅਦ ਤੋਂ ਹੀ ਆਈਐਸਆਈਐਸ ਨੇ ਦੇਸ਼ ਭਰ ਵਿੱਚ ਮਸਜਿਦਾਂ ਅਤੇ ਘੱਟ ਗਿਣਤੀਆਂ ਉੱਤੇ ਹਮਲੇ ਵਧਾ ਦਿੱਤੇ ਹਨ। ਇਹ ਅੱਤਵਾਦੀ ਸੰਗਠਨ 2014 ਤੋਂ ਅਫਗਾਨਿਸਤਾਨ ‘ਚ ਸਰਗਰਮ ਹੈ। ਦਰਅਸਲ, ਆਈਐਸਆਈਐਸ ਨੂੰ ਤਾਲਿਬਾਨ ਸ਼ਾਸਕਾਂ ਦੇ ਸਾਹਮਣੇ ਸਭ ਤੋਂ ਵੱਡੀ ਸੁਰੱਖਿਆ ਚੁਣੌਤੀ ਵਜੋਂ ਦੇਖਿਆ ਜਾਂਦਾ ਹੈ। ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਆਈਐਸਆਈਐਸ ਦੇ ਹੈੱਡਕੁਆਰਟਰ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ ਸ਼ੁਰੂ ਕੀਤੀ ਹੈ।

ਪਿਛਲੇ ਮਹੀਨੇ ਕਾਬੁਲ ਕ੍ਰਿਕਟ ਸਟੇਡੀਅਮ ‘ਚ ਹੋਇਆ ਸੀ ਧਮਾਕਾ

ਪਿਛਲੇ ਮਹੀਨੇ ਕਾਬੁਲ ਕ੍ਰਿਕਟ ਸਟੇਡੀਅਮ ‘ਚ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਦੋ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਸੀ । ਧਮਾਕੇ ਕਾਰਨ ਬੈਂਡ-ਏ-ਆਮਿਰ ਡ੍ਰੈਗਨਸ ਅਤੇ ਪਾਮੀਰ ਜ਼ਾਲਮੀ ਵਿਚਾਲੇ ਕ੍ਰਿਕਟ ਮੈਚ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਉਸ ਸਮੇਂ ਵੀ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਸੀ। ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਤਾਲਿਬਾਨ ਦੇ ਮੁੱਖ ਵਿਰੋਧੀ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ।

PUNJAB DAY MELA 27 AUG 2022 11AM TO 7PM
LISTEN LIVE RADIOCheck Also
Moon Surface: ਚੰਨ ‘ਤੇ ਕੱਚ ਦੇ ਛੋਟੇ-ਛੋਟੇ ਮੋਤੀਆਂ ‘ਚ ਪਾਣੀ! ਰਿਸਰਚ ‘ਚ ਹੋਇਆ ਖੁਲਾਸਾ
Moon Surface: ਚੰਨ ਸਾਡੀ ਧਰਤੀ ਦਾ ਸਭ ਤੋਂ ਨੇੜੇ ਦਾ ਕੁਦਰਤੀ ਉਪਗ੍ਰਹਿ ਹੈ। ਵਿਗਿਆਨੀ ਕਈ …
Schulman S, Kearon C buy generic cialis This includes does doxycycline raise blood sugar levels Blood Sugar proper management of diabetes and hyperthyroidism