Breaking News

PUNJAB DAY MELA 27 AUG 2022 11AM TO 7PM

LISTEN LIVE RADIO

ਅਮਰੀਕੀ ਮੀਡੀਆ ‘ਚ ਵੱਡੇ ਪੱਧਰ ‘ਤੇ ਨੌਕਰੀਆਂ ‘ਚ ਭਾਰੀ ਕਟੌਤੀ

US Media: ਇਸ ਸਮੇਂ ਅਮਰੀਕੀ ਮੀਡੀਆ ਮੁਸ਼ਕਲ ਦੌਰ ਦਾ ਸਾਹਮਣਾ ਕਰ ਰਿਹਾ ਹੈ, ਜਿਸ ‘ਚ ਸੀਐਨਐਨ ਤੋਂ ਲੈ ਕੇ ਵਾਸ਼ਿੰਗਟਨ ਪੋਸਟ ਵਰਗੇ ਵੱਡੇ ਮੀਡੀਆ ਘਰਾਣੇ ਤਕ ਸ਼ਾਮਲ ਹਨ। ਸੀਐਨਐਨ, ਵਾਸ਼ਿੰਗਟਨ ਪੋਸਟ ਨੇ ਆਉਣ ਵਾਲੇ ਸਮੇਂ ‘ਚ ਆਰਥਿਕ ਮੰਦੀ ਦੇ ਮੱਦੇਨਜ਼ਰ ਕੰਪਨੀ ‘ਚ ਛਾਂਟੀ ਦਾ ਐਲਾਨ ਕੀਤਾ ਹੈ। ਵੌਕਸ ਮੀਡੀਆ, ਜੋ ‘ਵੌਕਸ’ ਅਤੇ ‘ਦ ਵਰਜ’ ਵੈੱਬਸਾਈਟਾਂ ਦੇ ਨਾਲ-ਨਾਲ ਇਤਿਹਾਸਕ ਨਿਊਯਾਰਕ ਮੈਗਜ਼ੀਨ ਅਤੇ ਇਸ ਦੀਆਂ ਆਨਲਾਈਨ ਵੈੱਬਸਾਈਟਾਂ ਦੀ ਮਾਲਕੀਅਤ ਰੱਖਦਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਆਪਣੇ 7 ਫ਼ੀਸਦੀ ਮੁਲਾਜ਼ਮਾਂ ਦੀ ਛਾਂਟੀ ਕਰੇਗੀ।

ਕਾਰੋਬਾਰ ਅਤੇ ਉਦਯੋਗ ਹੋ ਰਿਹਾ ਪ੍ਰਭਾਵਿਤ

ਇਸ ਦੇ ਨਾਲ CNN, NBC, MSNBC, Buzzfeed ਅਤੇ ਹੋਰ ਆਊਟਲੈਟਾਂ ‘ਚ ਵੀ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਕਰਮਚਾਰੀਆਂ ਨੂੰ ਇੱਕ ਮੀਮੋ ‘ਚ ਵੌਕਸ ਮੀਡੀਆ ਦੇ ਸੀਈਓ ਜਿਮ ਬੈਂਕੋਫ ਨੇ ਕਿਹਾ, "ਮਾੜੇ ਅਤੇ ਚੁਣੌਤੀਪੂਰਨ ਆਰਥਿਕ ਮਾਹੌਲ ਨੇ ਸਾਡੇ ਕਾਰੋਬਾਰ ਅਤੇ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਅਸੀਂ ਵਿਭਾਗਾਂ ‘ਚ ਸਾਡੇ ਸਟਾਫ ਦੀਆਂ ਭੂਮਿਕਾਵਾਂ ਵਿੱਚੋਂ ਲਗਭਗ 7 ਫ਼ੀਸਦੀ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।"

130 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਵੌਕਸ ਮੀਡੀਆ ਨੇ ਗਰੁੱਪ ਦੇ 1900 ਕਰਮਚਾਰੀਆਂ ਵਿੱਚੋਂ ਕਰੀਬ 130 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।

ਐਵਾਰਡ ਜੇਤੂ ਪੱਤਰਕਾਰ ਦੀ ਨੌਕਰੀ ਗਈ

ਵੌਕਸ ਮੀਡੀਆ ਦੀ ਮਲਕੀਅਤ ਵਾਲੀ ਇੱਕ ਫੂਡ ਵੈਬਸਾਈਟ ‘ਤੇ 9 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰਨ ਵਾਲੀ ਇੱਕ ਐਵਾਰਡ ਜੇਤੂ ਪੱਤਰਕਾਰ ਮੇਘਨ ਮੈਕਕਾਰਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਮੇਘਨ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ 37 ਹਫ਼ਤਿਆਂ ਦੀ ਗਰਭਵਤੀ ਹੈ, ਜਿਸ ਦੌਰਾਨ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

ਮੈਕਕਾਰਨ ਨੇ ਪੋਸਟ ਕੀਤਾ, "ਮੇਰੇ ਪਤੀ ਅਤੇ ਮੈਂ ਮਾਤਾ-ਪਿਤਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਅਸਲ ‘ਚ ਇਸ ਸਮੇਂ ਜੋ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਾਂ, ਉਸ ਦਾ ਵਰਣਨ ਨਹੀਂ ਕਰ ਸਕਦੀ ਹਾਂ।" ਪਿਛਲੇ ਦਿਨੀਂ ਨੌਕਰੀ ਤੋਂ ਕੱਢੇ ਗਏ ਪੱਤਰਕਾਰਾਂ ਨੇ ਨਵੀਆਂ ਨੌਕਰੀਆਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਬਹੁਤ ਸਾਰੇ ਪੱਤਰਕਾਰਾਂ ਨੇ ਨੌਕਰੀ ਗੁਆਉਣ ‘ਤੇ ਆਪਣੇ ਸਾਥੀਆਂ ਪ੍ਰਤੀ ਗੁੱਸਾ ਅਤੇ ਨਿਰਾਸ਼ਾ ਜ਼ਾਹਰ ਕਰਨ ਲਈ ਟਵੀਟ ਕੀਤੇ ਹਨ।

About admin

Check Also

ਨਦੀ ਰਾਹੀਂ ਅਮਰੀਕਾ ‘ਚ ਗ਼ੈਰ-ਕਾਨੂੰਨੀ ਪ੍ਰਵੇਸ਼ ਦੀ ਕੋਸ਼ਿਸ਼, ਦਲਦਲ ‘ਚ ਫਸ ਕੇ 8 ਦੀ ਮੌਤ, ਭਾਰਤੀ ਪਰਿਵਾਰ ਸ਼ਾਮਲ

Canada America Border: ਕੈਨੇਡਾ ਤੋਂ ਨਦੀ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ …

2 comments

1. over the counter pink eye medicine guaranteed suicide over the counter

2. Epub 2021 Mar 3 buy priligy paypal The action mechanisms involve the following aspects i pegylated liposomes with suitable particle sizes render a prolonged circulation in blood by escaping the rapid uptake of reticuloendothelial system and thus enhancing drug concentrations via leaky vasculatures in the tumor location; ii OCT peptide facilitated cellular uptake and enhanced the intracellular concentrations of therapeutic agents; iii dihydroartemisinin incorporation increased the suppression on breast cancer invasion by regulating associated proteins E cadherin, О±5ОІ1 integrin, TGF ОІ1, VEGF and MMP2 9 in breast cancer cells

Leave a Reply

Your email address will not be published.

April 2023
M T W T F S S
12
3456789
10111213141516
17181920212223
24252627282930