North Korea Hits Out Nancy Pelosi: ਤਾਇਵਾਨ ਨੂੰ ਲੈ ਕੇ ਚੀਨ ਤੇ ਅਮਰੀਕਾ ਦੀ ‘ਚ ਤਨਾਤਨੀ ਜਾਰੀ ਹੈ। ਅਮਰੀਕਾ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਹਾਲ ਹੀ ‘ਚ ਤਾਇਵਾਨ ਦਾ ਦੌਰਾ ਕੀਤਾ ਸੀ। ਚੀਨ ਨੇ ਜਿਸ ‘ਤੇ ਸਖਤ ਵਿਰੋਧੀ ਜਤਾਇਆ ਸੀ।
ਉਤਰ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੋ ਯੌਂਗ ਸੈਮ ਨੇ ਇਕ ਬਿਆਨ ‘ਚ ਕਿਹਾ ਕਿ ਨੈਨਸੀ ਪੈਲੋਸੀ ਨੇ ਤਾਇਵਾਨ ਦਾ ਦੌਰਾ ਕਰ ਕੇ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਨਸ਼ਟ ਕਰ ਲਈ ਚੀਨ ਦੀ ਅਲੋਚਨਾ ਦੇ ਘੇਰੇ ‘ਚ ਆ ਗਈ। ਉਨ੍ਹਾਂ ਨੇ ਦੱਖਣੀ ਕੋਰੀਆ ਦੀ ਆਪਣੀ ਯਾਤਰਾ ਦੌਰਾਨ ਉਤਰੀ ਕੋਰੀਆ ਨਾਲ ਟਕਰਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਉਤਰ ਕੋਰੀਆ ਨੇ ਪੈਲੋਸੀ ‘ਤੇ ਲਾਇਆ ਇਹ ਦੋਸ਼
ਉੱਤਰੀ ਕੋਰੀਆ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਨੈਨਸੀ ਪੈਲੋਸੀ ਨੇ ਆਪਣੀ ਯਾਤਰਾ ਦੌਰਾਨ ਦੱਖਣੀ ਕੋਰੀਆ ਦੇ ਅਧਿਕਾਰੀਆਂ ਨਾਲ ਉੱਤਰੀ ਕੋਰੀਆ ਦੇ ਖਤਰੇ ਨਾਲ ਨਜਿੱਠਣ ਲਈ ਸਖ਼ਤ ਅਤੇ ਠੋਸ ਕਦਮ ਚੁੱਕਣ ਬਾਰੇ ਗੱਲਬਾਤ ਕੀਤੀ।
ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਅੱਗੇ ਕਿਹਾ ਕਿ ਇਸ ਸਭ ਦੇ ਪਿੱਛੇ ਅਮਰੀਕਾ ਦੀ ਵਿਨਾਸ਼ਕਾਰੀਰਣਨੀਤੀ ਹੈ, ਜੋ ਕੋਰੀਆਈ ਪ੍ਰਾਇਦੀਪ ‘ਤੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਖੇਤਰ ਦੀਆਂ ਮੌਜੂਦਾ ਸੱਤਾਧਾਰੀ ਦੱਖਣੀ ਕੋਰੀਆ ਦੀਆਂ ਰੂੜ੍ਹੀਵਾਦੀ ਤਾਕਤਾਂ ਨੂੰ ਉੱਤਰ ‘ਚ ਗੁਆਂਢੀ ਦੇਸ਼ਾਂ ਨਾਲ ਟਕਰਾਅ ‘ਚ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ।