India Pakistan War : ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਰਮਾਣੂ ਯੁੱਧ ਛਿੜਦਾ ਹੈ ਤਾਂ 2 ਅਰਬ ਤੋਂ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਦਾਅਵਾ ਰਟਗਰਜ਼ ਯੂਨੀਵਰਸਿਟੀ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਕੀਤਾ ਗਿਆ ਹੈ। ਅਧਿਐਨ ‘ਚ ਕਿਹਾ ਗਿਆ ਹੈ ਕਿ ਜੇਕਰ ਅਮਰੀਕਾ ਅਤੇ ਰੂਸ ਵਿਚਾਲੇ ਪਰਮਾਣੂ ਯੁੱਧ ਹੁੰਦਾ ਹੈ ਤਾਂ ਦੋ ਸਾਲਾਂ ਦੇ ਅੰਦਰ ਹੀ ਦੁਨੀਆ ਦੀ ਤਿੰਨ-ਚੌਥਾਈ ਆਬਾਦੀ ਦਾ ਸਫਾਇਆ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ 5 ਅਰਬ ਤੋਂ ਵੱਧ ਲੋਕ ਮਰ ਸਕਦੇ ਹਨ। ਇੰਨਾ ਹੀ ਨਹੀਂ, ਰਿਸਰਚ ‘ਚ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਦੋ ਮਹਾਸ਼ਕਤੀਆਂ ਵਿਚਾਲੇ ਛੋਟੇ ਪੱਧਰ ‘ਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਵੀ ਲੋਕ ਵੱਡੇ ਪੱਧਰ ‘ਤੇ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ।

ਇੰਨਾ ਹੀ ਨਹੀਂ ਜੇਕਰ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਪਰਮਾਣੂ ਯੁੱਧ ਵਿਚ ਸ਼ਾਮਲ ਹੁੰਦੇ ਹਨ ਤਾਂ ਦੁਨੀਆ ਵਿਚ ਅਨਾਜ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਕਰੀਬ 2 ਅਰਬ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ। ਇਸ ਅਧਿਐਨ ਵਿਚ ਖੋਜਕਰਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਪ੍ਰਮਾਣੂ ਯੁੱਧ ਹੁੰਦਾ ਹੈ ਤਾਂ ਕਿੰਨਾ ਮਲਬਾ ਇਕੱਠਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਮਰੀਕਾ, ਰੂਸ, ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ‘ਤੇ ਕੀ ਅਸਰ ਪਵੇਗਾ।

ਇਸ ਤੋਂ ਇਲਾਵਾ ਅਨਾਜ ਦੀ ਸਪਲਾਈ ਅਤੇ ਉਤਪਾਦਨ ‘ਤੇ ਕੀ ਅਸਰ ਪਵੇਗਾ, ਇਹ ਵੀ ਖੋਜ ਕੀਤੀ ਗਈ। ਇਸ ਦਾ ਅਧਿਐਨ ਵੀ ਕੀਤਾ ਗਿਆ ਹੈ। ਅਧਿਐਨ ‘ਚ ਕਿਹਾ ਗਿਆ ਹੈ ਕਿ ਪਰਮਾਣੂ ਯੁੱਧ ਦੀ ਸਥਿਤੀ ‘ਚ ਵਿਸ਼ਵ ਪੱਧਰ ‘ਤੇ ਭੋਜਨ, ਮੀਟ, ਮੱਛੀ ਆਦਿ ਦੀ ਸਪਲਾਈ 90 ਫੀਸਦੀ ਤੱਕ ਘੱਟ ਹੋ ਸਕਦੀ ਹੈ।

ਇਸ ਨਾਲ ਵਿਆਪਕ ਭੁੱਖਮਰੀ ਵੀ ਹੋ ਸਕਦੀ ਹੈ। ਨੇਚਰ ਫੂਡ ਜਰਨਲ ‘ਚ ਪ੍ਰਕਾਸ਼ਿਤ ਅਧਿਐਨ ‘ਚ ਕਿਹਾ ਗਿਆ ਹੈ ਕਿ ਜੇਕਰ ਅਮਰੀਕਾ ਅਤੇ ਰੂਸ ਵਿਚਾਲੇ ਪਰਮਾਣੂ ਯੁੱਧ ਪੂਰੀ ਸਮਰੱਥਾ ‘ਤੇ ਹੁੰਦਾ ਹੈ ਤਾਂ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਦੀ ਮੌਤ ਹੋ ਸਕਦੀ ਹੈ। ਇਹ ਅਧਿਐਨ ਅਜਿਹੇ ਸਮੇਂ ‘ਚ ਕੀਤਾ ਗਿਆ ਹੈ ਜਦੋਂ ਸ਼ੀਤ ਯੁੱਧ ਦੇ 30 ਸਾਲ ਪੂਰੇ ਹੋ ਚੁੱਕੇ ਹਨ ਅਤੇ ਦੁਨੀਆ ਇਕ ਤੋਂ ਜ਼ਿਆਦਾ ਵਾਰ ਡੂੰਘੇ ਤਣਾਅ ਦੇ ਦੌਰ ‘ਚੋਂ ਗੁਜ਼ਰ ਰਹੀ ਹੈ। ਇਕ ਪਾਸੇ ਜਿੱਥੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਹੈ, ਉਥੇ ਹੀ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੇ ਵੀ ਦੁਨੀਆ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵੀ ਅਕਸਰ ਤਣਾਅ ਬਣਿਆ ਰਹਿੰਦਾ ਹੈ। ਇੰਨਾ ਹੀ ਨਹੀਂ ਚੀਨ ਦੇ ਵਿਸਥਾਰਵਾਦੀ ਰਵੱਈਏ ਕਾਰਨ ਭਾਰਤ, ਜਾਪਾਨ ਸਮੇਤ ਕਈ ਗੁਆਂਢੀ ਦੇਸ਼ਾਂ ਨਾਲ ਉਸ ਦਾ ਤਣਾਅ ਬਣਿਆ ਹੋਇਆ ਹੈ।

“The next time I read a blog, I hope that it doesn’t disappoint me as much as this particular one. I mean, I know it was my choice to read, however I really believed you’d have something useful to say. All I hear is a bunch of moaning about something you could possibly fix if you weren’t too busy searching for attention.”
https://nie-stati-news.ucoz.net/news/mshhki_tfkidims_5_afshrvivt_kafi_shhaiinv_mdbrims_hatrhishims_hahmims_bivtr_lshniims/2022-03-24-37