Putin Closest Aides Daughter Killed: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਅਲੈਗਜ਼ੈਂਡਰ ਡੁਗਿਨ ਦੀ ਧੀ ਦੀ ਹੱਤਿਆ ਕਰ ਦਿੱਤੀ ਗਈ ਹੈ। ਅਲੈਗਜ਼ੈਂਡਰ ਡੁਗਿਨ ਦੀ ਬੇਟੀ ਦਾਰੀਆ ਡੁਗਿਨ ਦੀ ਕਾਰ ਵਿਸਫੋਟ ਵਿੱਚ ਮੌਤ ਹੋ ਗਈ ਹੈ। ਕਾਰ ਨੂੰ ਉਡਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅਲੈਗਜ਼ੈਂਡਰ ਡੁਗਿਨ ਨਿਸ਼ਾਨੇ ‘ਤੇ ਸੀ। ਇਹ ਧਮਾਕਾ ਮਾਸਕੋ ਨੇੜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ‘ਚ ਅਲੈਗਜ਼ੈਂਡਰ ਡੁਗਿਨ ਨੇ ਬੈਠਣਾ ਸੀ ਪਰ ਅਚਾਨਕ ਉਹਨਾਂ ਨੇ ਇਸ ‘ਚ ਨਾ ਬੈਠਣ ਦਾ ਫੈਸਲਾ ਕਰ ਲਿਆ।
ਅਲੈਗਜ਼ੈਂਡਰ ਡੁਗਿਨ ਨੇ ਜੋ ਇੱਕ ਸਾਲ ਪਹਿਲਾਂ ਪੋਸਟ ਕੀਤਾ ਸੀ ਉਹ ਅੱਜ ਸੱਚ ਹੋ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ, ”ਜੋ ਮੈਨੂੰ ਨਹੀਂ ਮਾਰਦਾ ਉਹ ਕਿਸੇ ਹੋਰ ਦੀ ਜਾਨ ਲੈ ਲੈਂਦਾ ਹੈ।
ਅਲੈਗਜ਼ੈਂਡਰ ਡੁਗਿਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਿਮਾਗ ਕਿਹਾ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਅਲੈਗਜ਼ੈਂਡਰ ਡੁਗਿਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ।
ਪੁਤਿਨ ਦੇ ਕਰੀਬੀ ਦੋਸਤ ਦੀ ਧੀ ਦਾ ਕਤਲ
ਅਲੈਗਜ਼ੈਂਡਰ ਡੁਗਿਨ ਨੂੰ ਵਲਾਦੀਮੀਰ ਪੁਤਿਨ ਦਾ ਸੱਜਾ ਹੱਥ ਕਿਹਾ ਜਾਂਦਾ ਹੈ। ਅਲੈਗਜ਼ੈਂਡਰ ਡੁਗਿਨ ਦੀ ਧੀ ਦੀ ਮਾਸਕੋ ਵਿੱਚ ਇੱਕ ਧਮਾਕੇ ਵਿੱਚ ਮੌਤ ਹੋ ਗਈ।
ਹਮਲੇ ਪਿੱਛੇ ਸਾਰੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ
ਦੱਸਿਆ ਜਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੋ ਸੋਚਦੇ ਹਨ ਉਸ ਦੇ ਪਿੱਛੇ ਅਲੈਗਜ਼ੈਂਡਰ ਡੁਗਿਨ ਹੀ ਹੁੰਦੇ ਹਨ। ਇਸ ਹਮਲੇ ਵਿੱਚ ਕਿਤੇ ਨਾ ਕਿਤੇ ਅਲੈਗਜ਼ੈਂਡਰ ਡੁਗਿਨ ਹੀ ਨਿਸ਼ਾਨਾ ਸੀ। ਦੱਸਿਆ ਜਾ ਰਿਹਾ ਹੈ ਕਿ ਜ਼ੋਰਦਾਰ ਧਮਾਕੇ ‘ਚ ਉਹਨਾਂ ਦੀ ਬੇਟੀ ਦਾਰੀਆ ਡੁਗਿਨ ਦੇ ਚਿੱਥੜੇ ਉੱਡ ਗਏ। ਜਾਣਕਾਰੀ ਮੁਤਾਬਕ ਧਮਾਕੇ ਤੋਂ ਬਾਅਦ ਕੁਝ ਹੀ ਪਲਾਂ ‘ਚ ਉਹਨਾਂ ਦੀ ਬੇਟੀ ਦੀ ਮੌਤ ਹੋ ਗਈ। ਇਸ ਹਮਲੇ ਪਿੱਛੇ ਸਾਰੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Check out the automatic Bot, which works for you 24/7. https://obex.escueladelcambio.es/
“I’m pretty pleased to discover this website. I want to to thank you for your time for this particularly fantastic read!! I definitely really liked every little bit of it and i also have you book marked to check out new information on your site.”
http://www.0471tc.com/home.php?mod=space&uid=90516