Pakistan Role in Al Zawahiri Killing: ਅਲ ਕਾਇਦਾ ਦੇ ਨੇਤਾ ਅਯਮਨ ਅਲ-ਜ਼ਵਾਹਿਰੀ ਨੂੰ ਖਤਮ ਕਰ ਦਿੱਤਾ ਗਿਆ ਹੈ। ਅਮਰੀਕਾ ਨੇ ਅਫਗਾਨਿਸਤਾਨ ਵਿਚ ਅੱਤਵਾਦ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਅਲ-ਕਾਇਦਾ ਦੇ ਨੇਤਾ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਅਲ-ਜ਼ਵਾਹਿਰੀ ਨੂੰ ਮਾਰਨ ‘ਚ ਪਾਕਿਸਤਾਨ ਦਾ ਹੱਥ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਪੈਸੇ ਲੈ ਕੇ ਅਲ-ਜ਼ਵਾਹਿਰੀ ਨੂੰ ਮਰਵਾਇਆ ਹੈ। ਅਲ ਜਵਾਹਿਰੀ ਇਕ ਮਹੀਨਾ ਪਹਿਲਾਂ ਪਾਕਿਸਤਾਨ ਤੋਂ ਅਫਗਾਨਿਸਤਾਨ ਗਿਆ ਸੀ।
ਪਾਕਿਸਤਾਨ ਵਿੱਚ ਰਹਿਣ ਦੌਰਾਨ ਅਲ-ਜ਼ਵਾਹਿਰੀ ਦੀ ਹਰ ਹਰਕਤ ਦੀ ਸੂਚਨਾ ਪਾਕਿਸਤਾਨੀ ਫੌਜ ਨੂੰ ਦਿੱਤੀ ਜਾਂਦੀ ਸੀ। ਤਾਲਿਬਾਨ ਦੇ ਸੰਪਰਕ ਵਿੱਚ ਹੋਣ ਕਾਰਨ ਅਲ-ਜ਼ਵਾਹਿਰੀ ਕਿੱਥੇ ਰਹਿ ਰਿਹਾ ਹੈ, ਇਸ ਦਾ ਪਤਾ ਲੱਗ ਗਿਆ ਸੀ।