NASA Moon Mission : ਨਾਸਾ (Nasa) ਦਾ ਅਭਿਲਾਸ਼ੀ ਚੰਦਰਯਾਨ ਮਿਸ਼ਨ ਲਾਂਚ ਤੋਂ ਠੀਕ ਪਹਿਲਾਂ ਹੀ ਰਾਕੇਟ ‘ਚ ਤੇਲ (Fuel leak) ਲੀਕ ਹੋਣ ਕਾਰਨ ਲਾਂਚ ਨਹੀਂ ਹੋ ਸਕਿਆ। ਕਾਊਂਟਡਾਊਨ ਤੋਂ ਠੀਕ ਪਹਿਲਾਂ ਰਾਕੇਟ ‘ਚ ਤੇਲ ਲੀਕ ਹੋਣ ਕਾਰਨ ਇਸ ਦੀ ਲਾਂਚਿੰਗ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।
ਰਾਕੇਟ ਨੂੰ ਪਹਿਲਾਂ ਕਿਉਂ ਨਹੀਂ ਲਾਂਚ ਕੀਤਾ ਗਿਆ?
ਪਰ ਕੁਝ ਹੀ ਮਿੰਟਾਂ ਬਾਅਦ ਰਾਕੇਟ ‘ਚ ਪਾਇਆ ਜਾ ਰਿਹਾ ਹਾਈਡ੍ਰੋਜਨ ਈਂਧਨ ਇੰਜਣ ‘ਚੋਂ ਲੀਕ ਹੋਣਾ ਸ਼ੁਰੂ ਹੋ ਗਿਆ, ਇਸ ਘਟਨਾ ਤੋਂ ਬਾਅਦ ਨਾਸਾ ਨੇ ਤੁਰੰਤ ਪ੍ਰਭਾਵ ਨਾਲ ਆਪਣਾ ਕੰਮ ਬੰਦ ਕਰ ਦਿੱਤਾ। ਇੰਜੀਨੀਅਰ ਲਾਂਚ ਤੋਂ ਕਰੀਬ ਦੋ ਘੰਟੇ ਪਹਿਲਾਂ ਤੱਕ ਇਸ ਖਰਾਬੀ ਨੂੰ ਠੀਕ ਕਰਨ ‘ਚ ਲੱਗੇ ਰਹੇ ਪਰ ਫਿਰ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਕਰਕੇ ਇਸ ਮਿਸ਼ਨ ਦੀ ਦੂਜੀ ਲਾਂਚਿੰਗ ਨੂੰ ਮੁਲਤਵੀ ਕਰ ਦਿੱਤਾ।
ਨਾਸਾ ਦਾ ਆਰਟੇਮਿਸ 1 ਮਿਸ਼ਨ ਕੀ ਹੈ?
ਆਰਟੇਮਿਸ 1 ਮਿਸ਼ਨ ਮਨੁੱਖਾਂ ਨੂੰ ਚੰਦਰਮਾ ਅਤੇ ਮੰਗਲ ਗ੍ਰਹਿ ‘ਤੇ ਭੇਜਣ ਦੀ ਨਾਸਾ ਦੀ ਅਭਿਲਾਸ਼ੀ ਯੋਜਨਾ ਨਾਲ ਜੁੜਿਆ ਹੋਇਆ ਹੈ। ਆਰਟੇਮਿਸ 1 ਦਾ ਮੁੱਖ ਟੀਚਾ ਮਨੁੱਖਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਡੂੰਘੀ ਪੁਲਾੜ ਬਾਰੇ ਮਹੱਤਵਪੂਰਨ ਜਾਣਕਾਰੀ ਇਕੱਠੀ ਕਰਨਾ ਹੈ ਤਾਂ ਜੋ ਆਰਟੇਮਿਸ 2 ਅਤੇ ਆਰਟੇਮਿਸ 3 ਮਨੁੱਖਾਂ ਨੂੰ ਚੰਦ ਅਤੇ ਮੰਗਲ ‘ਤੇ ਭੇਜ ਸਕਣ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।