Breaking News

PUNJAB DAY MELA 27 AUG 2022 11AM TO 7PM

LISTEN LIVE RADIO

 Queen Elizabeth Health :  ਵਿਗੜਦੀ ਜਾ ਰਹੀ ਮਹਾਰਾਣੀ ਦੀ ਤਬੀਅਤ

Queen Elizabeth Health Update : ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਮੈਂਬਰ ਮਹਾਰਾਣੀ ਦੀ ਵਿਗੜਦੀ ਸਿਹਤ ਦੇ ਵਿਚਕਾਰ ਸਕਾਟਲੈਂਡ ਪਹੁੰਚੇ ਹਨ। ਬਕਿੰਘਮ ਪੈਲੇਸ  (Buckingham Palace) ਨੇ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ II ਡਾਕਟਰੀ ਨਿਗਰਾਨੀ ਹੇਠ ਹੈ, ਕਿਉਂਕਿ ਡਾਕਟਰਾਂ ਨੇ ਉਸਦੀ ਸਿਹਤ ਬਾਰੇ ਚਿੰਤਾਵਾਂ ਪ੍ਰਗਟਾਈਆਂ ਹਨ। ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ II ਇਸ ਸਮੇਂ ਸਕਾਟਲੈਂਡ ਦੇ ਬਾਲਮੋਰਲ ਕੈਸਲ (Balmoral Castle) ਵਿੱਚ ਰਹਿ ਰਹੀ ਹੈ।

ਮਹਾਰਾਣੀ ਐਲਿਜ਼ਾਬੈਥ ਬਾਲਮੋਰਲ ਕੈਸਲ ਵਿਖੇ ਡਾਕਟਰੀ ਨਿਗਰਾਨੀ ਹੇਠ ਹੈ। ਮਹਾਰਾਣੀ ਦੇ ਕਲੇਰੈਂਸ ਹਾਊਸ ਅਤੇ ਕੇਨਸਿੰਗਟਨ ਪੈਲੇਸ ਦੇ ਦਫਤਰਾਂ ਦੇ ਅਨੁਸਾਰ ਉਸਦਾ ਪੁੱਤਰ ਅਤੇ ਉੱਤਰਾਧਿਕਾਰੀ ਪ੍ਰਿੰਸ ਚਾਰਲਸ, ਉਸਦੀ ਪਤਨੀ ਕੈਮਿਲਾ ਅਤੇ ਪੋਤਾ ਪ੍ਰਿੰਸ ਵਿਲੀਅਮ ਬਾਲਮੋਰਲ ਵਿੱਚ ਹਨ।

ਮਹਾਰਾਣੀ ਦੇ ਸਾਰੇ ਬੱਚੇ ਉਸਦੇ ਨਾਲ

ਮਹਾਰਾਣੀ ਐਲਿਜ਼ਾਬੈਥ ਦੇ ਸਾਰੇ ਚਾਰ ਬੱਚੇ, ਜਿਸ ‘ਚ ਧੀ ਰਾਜਕੁਮਾਰੀ ਏਨੀ ਅਤੇ ਸਭ ਤੋਂ ਛੋਟਾ ਪੁੱਤਰ ਪ੍ਰਿੰਸ ਐਡਵਰਡ ਸ਼ਾਮਿਲ ਹੈ। ਹੁਣ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿੱਚ ਉਸਦੇ ਨਾਲ ਹਨ। ਪ੍ਰਿੰਸ ਚਾਰਲਸ ਦੇ ਛੋਟੇ ਬੇਟੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਵੀ ਬਾਲਮੋਰਲ ਜਾ ਰਹੇ ਹਨ। ਪ੍ਰਿੰਸ ਹੈਰੀ ਸ਼ਾਹੀ ਜੀਵਨ ਛੱਡਣ ਤੋਂ ਬਾਅਦ ਹੁਣ ਅਮਰੀਕਾ ਵਿੱਚ ਰਹਿ ਰਹੇ ਹਨ। ਬਕਿੰਘਮ ਪੈਲੇਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਅੱਜ ਸਵੇਰੇ ਡਾਕਟਰੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਮਹਾਰਾਣੀ ਦੀ ਸਿਹਤ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਉਸਨੂੰ ਡਾਕਟਰੀ ਨਿਗਰਾਨੀ ਹੇਠ ਰਹਿਣ ਦੀ ਸਲਾਹ ਦਿੱਤੀ।”

ਲਿਜ਼ ਟਰਸ ਨੇ ਕੀਤੀ ਸੀ ਮੁਲਾਕਾਤ  

ਮਹਾਰਾਣੀ ਐਲਿਜ਼ਾਬੈਥ II ਨੇ ਮੰਗਲਵਾਰ ਨੂੰ ਰਸਮੀ ਤੌਰ ‘ਤੇ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਲਿਜ਼ ਟਰਸ ਨੂੰ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਦੋਵਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਹ 96 ਸਾਲ ਦੀ ਮਹਾਰਾਣੀ ਐਲਿਜ਼ਾਬੈਥ ਦੀ ਫੋਟੋ ਸੀ, ਜੋ ਕਈ ਮਹੀਨਿਆਂ ਬਾਅਦ ਸਾਹਮਣੇ ਆਈ ਸੀ।ਲਿਜ਼ ਟਰਸ ਮਹਾਰਾਣੀ ਨੂੰ ਮਿਲਣ ਲਈ ਸਕਾਟਲੈਂਡ ਦੇ ਐਬਰਡੀਨਸ਼ਾਇਰ ਵਿੱਚ ਉਨ੍ਹਾਂ ਦੇ ਬਾਲਮੋਰਲ ਕੈਸਲ ਨਿਵਾਸ ‘ਤੇ ਪਹੁੰਚੀ ਸੀ। ਇਸ ਦੌਰਾਨ ਲਿਜ਼ ਟਰਸ ਨੇ ਕਿਹਾ, ”ਬਕਿੰਘਮ ਪੈਲੇਸ ਦੀ ਇਸ ਖਬਰ ਤੋਂ  ਪੂਰਾ ਦੇਸ਼ ਚਿੰਤਤ ਹੋਵੇਗਾ।’ਉਸ ਨੇ ਟਵਿੱਟਰ ‘ਤੇ ਕਿਹਾ, ”ਇਸ ਸਮੇਂ ਮੇਰੀਆਂ ਅਤੇ ਪੂਰੇ ਦੇਸ਼ ਦੀਆਂ ਸ਼ੁਭਕਾਮਨਾਵਾਂ ਮਹਾਰਾਣੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।

About admin

Check Also

ਇਮਰਾਨ ਦੇ ਘਰ ਦੀ ਘੇਰਾਬੰਦੀ ‘ਤੇ ਉਸ ਦੀ ਭੈਣ ਨੇ ਕਿਹਾ- ‘ਜੇ ਗੋਲੀ ਚਲਾਈ ਗਈ ਤਾਂ ਸਭ ਤੋਂ ਪਹਿਲਾਂ ਔਰਤਾਂ ਦੇਣਗੀਆਂ

Imran Khan Pakistan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ …

One comment

  1. Just wondering if this has been successful for anyone how long do viagra last

Leave a Reply

Your email address will not be published.

June 2023
M T W T F S S
 1234
567891011
12131415161718
19202122232425
2627282930