Breaking News

PUNJAB DAY MELA 27 AUG 2022 11AM TO 7PM

LISTEN LIVE RADIO

Queen Elizabeth II: ਮਹਿਜ਼ 13 ਸਾਲ ਦੀ ਉਮਰ ‘ਚ ਹੋਇਆ ਪਿਆਰ, ਲਿਖੇ ਕਈ ਪ੍ਰੇਮ ਪੱਤਰ… ਫਿਲਮੀ ਕਹਾਣੀ ਤੋਂ ਘੱਟ

Elizabeth & Philip Love Story: ਮਹਾਰਾਣੀ ਐਲਿਜ਼ਾਬੈਥ II  (Queen Elizabeth II) ਨੇ ਬ੍ਰਿਟੇਨ (Britain) ਦੇ ਸਿੰਘਾਸਣ ‘ਤੇ 70 ਸਾਲ ਰਾਜ ਕੀਤਾ, ਪਰ ਉਨ੍ਹਾਂ ਦੇ ਪਿਆਰ ਦੀ ਉਮਰ ਇਸ ਤੋਂ ਬਹੁਤ ਵੱਡੀ ਸੀ। ਐਲਿਜ਼ਾਬੈਥ ਅਤੇ ਉਨ੍ਹਾਂ ਦੇ ਪਤੀ ਫਿਲਿਪ (Philip) ਨੇ 74 ਸਾਲਾਂ ਤੱਕ ਵਿਆਹੁਤਾ ਰਿਸ਼ਤਾ ਕਾਇਮ ਰੱਖਿਆ। ਐਲਿਜ਼ਾਬੇਥ ਅਤੇ ਫਿਲਿਪ ਦੀ ਵਿਆਹੁਤਾ ਜ਼ਿੰਦਗੀ ਜਿੰਨੀ ਖੁਸ਼ਹਾਲ ਸੀ, ਉਨ੍ਹਾਂ ਦੀ ਪ੍ਰੇਮ ਕਹਾਣੀ (Love Story) ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਸੀ।

ਇਹ ਪ੍ਰੇਮ ਕਹਾਣੀ ਸਾਲ 1939 ਵਿੱਚ ਸ਼ੁਰੂ ਹੁੰਦੀ ਹੈ, ਉਦੋਂ ਐਲਿਜ਼ਾਬੈਥ ਸਿਰਫ਼ 13 ਸਾਲਾਂ ਦੀ ਸੀ ਜਦੋਂ ਉਨ੍ਹਾਂ ਪਹਿਲੀ ਵਾਰ ਗ੍ਰੀਸ ਅਤੇ ਡੈਨਮਾਰਕ ਦੇ ਪ੍ਰਿੰਸ ਫਿਲਿਪ ਨੂੰ ਦੇਖਿਆ ਸੀ। ਉਸ ਸਮੇਂ ਫਿਲਿਪ ਦੀ ਉਮਰ 18 ਸਾਲ ਸੀ। ਇਹ ਮੁਲਾਕਾਤ ਲੰਡਨ ਦੇ ਰਾਇਲ ਨੇਵਲ ਕਾਲਜ ਵਿੱਚ ਹੋਈ ਸੀ, ਜਿੱਥੇ ਐਲਿਜ਼ਾਬੈਥ ਆਪਣੀ ਮਾਂ ਨਾਲ ਗਈ ਸੀ। ਫਿਲਿਪ ਉਦੋਂ ਰਾਇਲ ਨੇਵੀ ਵਿੱਚ ਆਪਣਾ ਕਰੀਅਰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਸੀ।  ਇਹ ਪਹਿਲੀ ਨਜ਼ਰ ਦਾ ਪਿਆਰ ਸੀ। ਐਲਿਜ਼ਾਬੈਥ ਫਿਲਿਪ ਨੂੰ ਦੇਖ ਕੇ ਡਰ ਗਈ। ਦੋਹਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਫਿਰ ਸਾਰੀ ਉਮਰ ਕਿਸੇ ਹੋਰ ਨੂੰ ਨਜ਼ਰਾਂ ਵਿੱਚ ਨਹੀਂ ਵਸਾਇਆ।

ਐਲਿਜ਼ਾਬੈਥ ਫਿਲਿਪ ਦੀ ਲਵ ਸਟੋਰੀ 

ਛੁੱਟੀਆਂ ਦੌਰਾਨ ਪ੍ਰਿੰਸ ਫਿਲਿਪ ਆਪਣੇ ਸ਼ਾਹੀ ਰਿਸ਼ਤੇਦਾਰਾਂ ਨੂੰ ਮਿਲਣ ਲੰਡਨ ਪਹੁੰਚਦੇ ਸਨ। 1944 ਤੱਕ, ਐਲਿਜ਼ਾਬੈਥ ਫਿਲਿਪ ਨਾਲ ਪੂਰੀ ਤਰ੍ਹਾਂ ਪਿਆਰ ਵਿੱਚ ਡੁੱਬ ਚੁੱਕੀ ਸੀ। ਉਹ ਫਿਲਿਪ ਦੀਆਂ ਤਸਵੀਰਾਂ ਆਪਣੇ ਕਮਰੇ ਵਿਚ ਰੱਖਣ ਲੱਗੀ। ਮਹਾਰਾਣੀ ਐਲਿਜ਼ਾਬੈਥ ਦੀ ਨਾਨੀ ਮੈਰੀਅਨ ਕ੍ਰਾਫੋਰਡ ਨੇ ਆਪਣੀ ਕਿਤਾਬ ‘ਦਿ ਲਿਟਲ ਪ੍ਰਿੰਸੇਸ’ ਵਿੱਚ ਲਿਖਿਆ ਹੈ ਕਿ ਜਦੋਂ ਵੀ ਐਲਿਜ਼ਾਬੈਥ ਨੇ ਪ੍ਰਿੰਸ ਫਿਲਿਪ ਨੂੰ ਦੇਖਿਆ, ਉਹ ਸ਼ਰਮ ਨਾਲ ਲਾਲ ਹੋ ਜਾਂਦੀ ਸੀ।  

ਜਦੋਂ ਫਿਲਿਪ ਜੰਗ ਵਿੱਚ ਗਏ ਤਾਂ …

ਐਲਿਜ਼ਾਬੈਥ ਅਤੇ ਫਿਲਿਪ ਦੀ ਇਸ ਪ੍ਰੇਮ ਕਹਾਣੀ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਫਿਲਿਪ ਨੂੰ ਜੰਗ ਵਿੱਚ ਜਾਣਾ ਪਿਆ। ਇਹ ਦੂਜੇ ਵਿਸ਼ਵ ਯੁੱਧ ਦਾ ਦੌਰ ਸੀ। ਜਦੋਂ ਪ੍ਰਿੰਸ ਫਿਲਿਪ ਬਰਤਾਨੀਆ ਲਈ ਲੜ ਰਿਹਾ ਸੀ, ਉਨ੍ਹਾਂ ਦੀ ਤਾਕਤ ਐਲਿਜ਼ਾਬੈਥ ਦੇ ਪੱਤਰ ਬਣ ਗਏ। ਇਨ੍ਹਾਂ ਚਿੱਠੀਆਂ ਵਿੱਚ ਐਲਿਜ਼ਾਬੈਥ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਸੀ। ਜਦੋਂ ਪ੍ਰਿੰਸ ਫਿਲਿਪ 1946 ਵਿਚ ਯੁੱਧ ਤੋਂ ਬਾਅਦ ਵਾਪਸ ਪਰੇ ਤਾਂ ਉਨ੍ਹਾਂ ਨੇ ਐਲਿਜ਼ਾਬੈਥ ਨਾਲ ਕਈ ਮੁਲਾਕਾਤਾਂ ਕੀਤੀਆਂ। ਦੋਹਾਂ ਦਾ ਰਿਸ਼ਤਾ ਹੋਰ ਮਜ਼ਬੂਤ ​​ਹੁੰਦਾ ਜਾ ਰਿਹਾ ਸੀ। ਪ੍ਰਿੰਸ ਫਿਲਿਪ ਦੀ ਚਚੇਰੀ ਭੈਣ ਮਾਰਗਰੇਟ ਰੋਡਸ ਨੇ ਆਪਣੀ ਆਤਮਕਥਾ ਦ ਫਾਈਨਲ ਕੋਰਟਸੀ ਵਿੱਚ ਲਿਖਿਆ ਕਿ ਰਾਜਕੁਮਾਰੀ ਸ਼ੁਰੂ ਤੋਂ ਹੀ ਸੱਚੇ ਪਿਆਰ ਵਿੱਚ ਸੀ। ਉਨ੍ਹਾਂ ਦੇ ਪਿਤਾ ਕਿੰਗ ਜਾਰਜ ਨੇ ਵੀ ਮਹਿਸੂਸ ਕੀਤਾ ਕਿ ਪ੍ਰਿੰਸ ਫਿਲਿਪ ਉਸ ਲਈ ਸਹੀ ਸਾਥੀ ਹੈ।

ਪ੍ਰਿੰਸ ਫਿਲਿਪ ਨੇ ਐਲਿਜ਼ਾਬੈਥ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ

ਆਖ਼ਰਕਾਰ, 1946 ਵਿੱਚ, ਬਾਲਮੋਰ ਮੈਦਾਨ ਵਿੱਚ ਪ੍ਰਿੰਸ ਫਿਲਿਪ ਨੇ ਐਲਿਜ਼ਾਬੈਥ ਨੂੰ ਵਿਆਹ ਲਈ ਪ੍ਰਪੋਜ਼ ਕੀਤਾ, ਜਿਸ ਨੂੰ ਉਨ੍ਹਾਂ ਤੁਰੰਤ ਸਵੀਕਾਰ ਕਰ ਲਿਆ। ਐਲਿਜ਼ਾਬੈਥ ਨੂੰ ਪ੍ਰਪੋਜ਼ ਕਰਨ ਲਈ ਫਿਲਿਪ ਨੇ ਇਕ ਚਿੱਠੀ ਵੀ ਲਿਖੀ ਜੋ ਕਾਫੀ ਰੋਮਾਂਟਿਕ ਸੀ। ਫਿਲਿਪ ਨੇ ਲਿਖਿਆ ਕਿ ਯੁੱਧ ਤੋਂ ਜ਼ਿੰਦਾ ਬਚਣ ਅਤੇ ਜਿੱਤ ਦੇਖਣ ਤੋਂ ਬਾਅਦ ਮੈਨੂੰ ਆਰਾਮ ਕਰਨ ਦਾ ਇਹ ਮੌਕਾ ਮਿਲਿਆ ਹੈ। ਕਿਸੇ ਨਾਲ ਪੂਰੀ ਤਰ੍ਹਾਂ ਅਤੇ ਸਾਦਗੀ ਨਾਲ ਪਿਆਰ ਕਰਨ ਨਾਲ ਆਪਣੀ ਤਕਲੀਫਾਂ ਅਤੇ ਦੁਨੀਆ ਦੀਆਂ ਮੁਸ਼ਕਲਾਂ ਬਹੁਤ ਛੋਟੀਆਂ ਲੱਗਦੀਆਂ ਹਨ।

20 ਨਵੰਬਰ 1947 ਨੂੰ ਦੋਹਾਂ ਦਾ ਵਿਆਹ ਹੋਇਆ

ਐਲਿਜ਼ਾਬੈਥ ਦੀ ਹਾਂ ਤੋਂ ਬਾਅਦ, ਫਿਲਿਪ ਨੇ ਕਿੰਗ ਜਾਰਜ ਤੋਂ ਐਲਿਜ਼ਾਬੈਥ ਦਾ ਹੱਥ ਮੰਗਿਆ। ਫਿਰ ਕਿੰਗ ਜਾਰਜ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਮੰਗਣੀ ਕਰ ਲੈਣੀ ਚਾਹੀਦੀ ਹੈ। ਵਿਆਹ ਐਲਿਜ਼ਾਬੈਥ 21 ਸਾਲ ਦੀ ਹੋਣ ‘ਤੇ ਹੋਵੇਗਾ। ਦੋਵਾਂ ਦੀ 1947 ‘ਚ ਮੰਗਣੀ ਹੋਈ ਸੀ। ਕੁੜਮਾਈ ਦੀ ਮੁੰਦਰੀ ਫਿਲਿਪ ਦੀ ਮਾਂ ਦੇ ਟਾਇਰਾ ਤੋਂ ਨਿਕਲੇ ਹੀਰੇ ਤੋਂ ਤਿਆਰ ਕੀਤੀ ਗਈ ਸੀ। ਇਸ ਤੋਂ ਬਾਅਦ 20 ਨਵੰਬਰ 1947 ਦੀ ਤਾਰੀਖ ਆਈ ਜਦੋਂ ਦੋਵਾਂ ਦਾ ਵੈਸਟਮਿੰਸਟਰ ਐਬੇ ਵਿੱਚ ਸ਼ਾਹੀ ਵਿਆਹ ਹੋਇਆ।

ਦੋਵਾਂ ਦੇ ਵਿਆਹ ‘ਤੇ ਕਈ ਲੋਕਾਂ ਨੂੰ ਇਤਰਾਜ਼ ਸੀ

ਫਿਲਿਪ ਨੇ ਐਲਿਜ਼ਾਬੈਥ ਨਾਲ ਵਿਆਹ ਕਰਨ ਲਈ ਗ੍ਰੀਸ ਅਤੇ ਡੈਨਿਸ਼ ਦੀਆਂ ਰਾਜਸ਼ਾਹੀਆਂ ਨੂੰ ਠੁਕਰਾ ਦਿੱਤਾ। ਹਾਲਾਂਕਿ ਕਈ ਲੋਕਾਂ ਨੇ ਦੋਹਾਂ ਦੇ ਵਿਆਹ ‘ਤੇ ਇਤਰਾਜ਼ ਵੀ ਕੀਤਾ ਸੀ। ਬਹੁਤ ਸਾਰੇ ਲੋਕ ਮੰਨਦੇ ਸਨ ਕਿ ਪ੍ਰਿੰਸ ਫਿਲਿਪ ਜਰਮਨ ਅਤੇ ਗ੍ਰੀਕ ਹੈ ਅਤੇ ਉਹ ਐਲਿਜ਼ਾਬੈਥ ਲਈ ਸਹੀ ਸਾਬਤ ਨਹੀਂ ਹੋਣਗੇ। ਪਰ ਧੀ ਲਈ ਕੀ ਸਹੀ ਅਤੇ ਕੀ ਗਲਤ ਹੈ, ਇਸ ਬਾਰੇ ਮਾਪਿਆਂ ਤੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ। ਇਸੇ ਲਈ ਵਿਆਹ ਦੇ ਸਮੇਂ ਕਿੰਗ ਜਾਰਜ ਨੇ ਇੱਕ ਮਹਿਮਾਨ ਨੂੰ ਕਿਹਾ-

ਮੈਂ ਪ੍ਰਿੰਸ ਫਿਲਿਪ ਦੇ ਫੈਸਲੇ ਤੋਂ ਹੈਰਾਨ ਹਾਂ। ਉਹ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ ਪਰ ਫਿਰ ਵੀ ਉਹ ਇਹ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਇੱਕ ਦਿਨ ਐਲਿਜ਼ਾਬੈਥ ਮਹਾਰਾਣੀ ਹੋਵੇਗੀ ਅਤੇ ਉਹ ਸਿਰਫ਼ ਉਸ ਨਾਲ ਚਲਣ ਵਾਲਾ ਸ਼ਖਸ ਬਣ ਕੇ ਰਹਿ ਜਾਵੇਗਾ।  ਮੈਨੂੰ ਲੱਗਦਾ ਹੈ ਕਿ ਇਹ ਤਾਂ ਰਾਜਾ ਬਣਨ ਨਾਲੋਂ ਵੀ ਜ਼ਿਆਦਾ ਔਖਾ ਹੈ।

ਪਿਆਰ ਅਤੇ ਸਤਿਕਾਰ ‘ਤੇ 75 ਸਾਲ ਤੱਕ ਕਾਇਮ ਰਿਹਾ ਰਿਸ਼ਤਾ

ਕਿੰਗ ਜਾਰਜ ਦੀ ਸੋਚ ਗ਼ਲਤ ਨਹੀਂ ਸੀ। ਵਿਆਹ ਦੇ ਪੰਜ ਸਾਲ ਬਾਅਦ ਐਲਿਜ਼ਾਬੈਥ ਕੁਇਨ ਐਲਿਜ਼ਾਬੈਥ ਬਣ ਗਈ। ਉਨ੍ਹਾਂ ਦੀ ਤਾਜਪੋਸ਼ੀ ਤੋਂ ਬਾਅਦ, ਫਿਲਿਪ ਨੇ ਉਨ੍ਹਾਂ ਦੇ ਸਾਹਮਣੇ ਸਹੁੰ ਖਾਧੀ ਕਿ ਉਹ ਹਰ ਪਲ ਉਸ ਨਾਲ ਰਹਿਣਗੇ। ਫਿਲਿਪ ਆਪਣੀ ਸਹੁੰ ਨੂੰ ਪੁਗਾਇਆ ਵੀ ਅਤੇ ਉਹ ਹਮੇਸ਼ਾ ਐਲਿਜ਼ਾਬੈਥ ਨੂੰ ਮਹਾਰਾਣੀ ਵਜੋਂ ਸਤਿਕਾਰਦੇ ਸੀ। ਉਹ ਕਦੇ ਵੀ ਕੁਇਨ ਐਲਿਜ਼ਾਬੈਥ ਦੀ ਡਿਊਟੀ ਦੇ ਰਾਹ ਵਿੱਚ ਨਹੀਂ ਆਏ।  ਉਨ੍ਹਾਂ ਦਾ ਰਿਸ਼ਤਾ ਪਿਆਰ ਅਤੇ ਸਤਿਕਾਰ ‘ਤੇ ਅਧਾਰਤ ਸੀ। ਦੋਵੇਂ 75 ਸਾਲ ਇਕੱਠੇ ਰਹੇ ਪਰ ਪਿਛਲੇ ਸਾਲ ਫਿਲਿਪ ਦੀ ਮੌਤ ਨੇ ਮਹਾਰਾਣੀ ਨੂੰ ਇਕੱਲਾ ਛੱਡ ਦਿੱਤਾ ਅਤੇ ਠੀਕ 17 ਮਹੀਨਿਆਂ ਬਾਅਦ ਐਲਿਜ਼ਾਬੈਥ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਹੁਣ ਮਹਾਰਾਣੀ ਐਲਿਜ਼ਾਬੈਥ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਤੀ ਫਿਲਿਪ ਦੀ ਕਬਰ ਦੇ ਕੋਲ ਕੀਤਾ ਜਾਵੇਗਾ। ਐਲਿਜ਼ਾਬੈਥ ਅਤੇ ਫਿਲਿਪ ਸਾਰੀ ਉਮਰ ਇਕੱਠੇ ਰਹੇ ਅਤੇ ਮੌਤ ਵੀ ਉਨ੍ਹਾਂ ਨੂੰ ਤੋੜ ਨਹੀਂ ਸਕੀ।

 

About admin

Check Also

World Longest Beard : ਮਿਲੋ ਸਰਵਨ ਸਿੰਘ ਨੂੰ, ਜਿਨ੍ਹਾਂ ਨੇ ਖੁਦ ਦਾ ਹੀ ਤੋੜਿਆ ਰਿਕਾਰਡ

World Longest Beard: ਸਰਦਾਰ ਸਰਵਨ ਸਿੰਘ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਮਾਣ ਮਹਿਸੂਸ …

Leave a Reply

Your email address will not be published.

March 2023
M T W T F S S
 12345
6789101112
13141516171819
20212223242526
2728293031