Breaking News

PUNJAB DAY MELA 27 AUG 2022 11AM TO 7PM

LISTEN LIVE RADIO

Woman beggar : ਮਹਿਲਾ ਭਿਖਾਰੀ ਕੋਲੋਂ ਮਿਲੇ ਕਰੋੜਾਂ ਰੁਪਏ ਤੇ ਲਗਜ਼ਰੀ ਕਾਰ, ਦੇਖ ਕੇ ਪੁਲਿਸ ਦੇ ਉੱਡੇ ਹੋਸ਼

Woman beggar : ਭੀਖ ਮੰਗਣ ਵਾਲੀ ਇੱਕ ਔਰਤ ਕੋਲੋਂ ਭਾਰੀ ਮਾਤਰਾ ‘ਚ ਨਕਦੀ ਬਰਾਮਦ ਹੋਈ ਹੈ। ਇੰਨਾ ਹੀ ਨਹੀਂ ਉਸ ਕੋਲੋਂ ਇਕ ਲਗਜ਼ਰੀ ਕਾਰ ਵੀ ਮਿਲੀ ਹੈ। ਜਿਸ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ ਹੈ। ਇਹ ਮਾਮਲਾ ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ ਦਾ ਹੈ। ਖ਼ਬਰਾਂ ਮੁਤਾਬਕ ਹਾਲ ਹੀ ‘ਚ ਆਬੂ ਧਾਬੀ ਪੁਲਿਸ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਇਕ ਲਗਜ਼ਰੀ ਕਾਰ ਅਤੇ ਕਾਫੀ ਨਕਦੀ ਬਰਾਮਦ ਹੋਈ ਹੈ। ਫੜੀ ਗਈ ਔਰਤ ਹਰ ਰੋਜ਼ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਦੀ ਸੀ ਅਤੇ ਫਿਰ ਆਪਣੀ ਲਗਜ਼ਰੀ ਕਾਰ ਵਿਚ ਘਰ ਵਾਪਸ ਆਉਂਦੀ ਸੀ।

ਇਹ ਕਈ ਸਾਲਾਂ ਤੋਂ ਚੱਲ ਰਿਹਾ ਸੀ ਪਰ ਇੱਕ ਦਿਨ ਇੱਕ ਵਿਅਕਤੀ ਨੂੰ ਉਸ ਉੱਤੇ ਸ਼ੱਕ ਹੋ ਗਿਆ। ਉਸਨੇ ਉਕਤ ਮਹਿਲਾ ਭਿਖਾਰੀ ਨੂੰ ਭੀਖ ਦੇ ਦਿੱਤੀ। ਉਸਨੇ ਉਸਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ‘ਚ ਔਰਤ ਦਾ ਪਰਦਾਫਾਸ਼ ਹੋਇਆ ਅਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਏ। ਦੱਸਿਆ ਗਿਆ ਕਿ ਜਦੋਂ ਔਰਤ ਨੂੰ ਭੀਖ ਮੰਗਣ ਲਈ ਦੂਰ ਜਾਣਾ ਪੈਂਦਾ ਸੀ ਤਾਂ ਉਹ ਕਾਰ ਦੀ ਵਰਤੋਂ ਕਰਦੀ ਸੀ। ਬਾਕੀ ਸਮਾਂ ਉਹ ਕਾਰ ਪਾਰਕਿੰਗ ਵਿੱਚ ਖੜ੍ਹੀ ਰੱਖਦੀ ਸੀ। ਫਿਲਹਾਲ ਔਰਤ ਖਿਲਾਫ ਕਾਰਵਾਈ ਕਰਦੇ ਹੋਏ ਨਕਦੀ ਜ਼ਬਤ ਕਰ ਲਈ ਗਈ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਮਹੀਨਿਆਂ ‘ਚ ਆਬੂ ਧਾਬੀ ਪੁਲਿਸ ਨੇ 159 ਭਿਖਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿੱਚ ਇੱਕ ਔਰਤ ਤੋਂ ਕਰੋੜਾਂ ਰੁਪਏ ਬਰਾਮਦ ਹੋਏ ਹਨ। ਅਧਿਕਾਰੀਆਂ ਅਨੁਸਾਰ ਭੀਖ ਮੰਗਣਾ ਇੱਕ ਸਮਾਜਿਕ ਸ਼ਰਾਪ ਹੈ ,ਜੋ ਕਿਸੇ ਵੀ ਸਮਾਜ ਦੇ ਚੰਗੇ ਅਕਸ ਨੂੰ ਖਰਾਬ ਕਰਦਾ ਹੈ। UAE ਵਿੱਚ ਭੀਖ ਮੰਗਣਾ ਇੱਕ ਅਪਰਾਧ ਹੈ। ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਤਿੰਨ ਮਹੀਨੇ ਦੀ ਕੈਦ ਦੇ ਨਾਲ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸੰਗਠਿਤ ਭੀਖ ਮੰਗਣ ‘ਤੇ ਛੇ ਮਹੀਨੇ ਦੀ ਕੈਦ ਅਤੇ 22 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

About admin

Check Also

Hindenburg Research: ਨਵੇਂ ਟਵੀਟ ਨੇ ਚੜ੍ਹਾਇਆ ਪਾਰਾ…ਅਡਾਨੀ ਜਾਂ ਨਵਾਂ ਸ਼ਿਕਾਰ, ਹਿੰਡਨਬਰਗ ਨੇ ਕੀਤਾ ਇਸ਼ਾਰਾ

HindenBurg Report After Adani Group: ਹਿੰਡਨਬਰਗ ਨੇ ਅਡਾਨੀ ਗਰੁੱਪ ‘ਤੇ ਰਿਪੋਰਟ ਤੋਂ ਬਾਅਦ ਨਵੀਂ ਰਿਪੋਰਟ …

2 comments

  1. blackweb official website darknet drug links

  2. На сайте https://www.new-garden.ru/ вы сможете заказать услугу по ландшафтному дизайну. Его выполняют высококлассные специалисты, которые отлично знакомы со всеми нюансами и в работе учитывают все требования, пожелания клиента. Это позволяет сделать так, чтобы он остался доволен результатом. Важным моментом является то, что услуга предоставляется по приемлемой цене и в прописанные в договоре сроки. Все специалисты, которые работают в компании, являются дипломированными и с большим опытом.

Leave a Reply

Your email address will not be published.

March 2023
M T W T F S S
 12345
6789101112
13141516171819
20212223242526
2728293031