ਸਨੌਰ : ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾ ’ਚ ਘਿਰੇ ਹੋਏ ਹਨ। ਸਨੌਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਪਠਾਨਮਾਜਰਾ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਜੋ ਹੋਇਆ, ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ। ਉਨ੍ਹਾਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ, MLA ਤੇ ਆਗੂ ਸਮੇਤ ਹੋਰ ਲੋਕ ਮੇਰਾ ਸਾਥ ਨਹੀਂ ਦੇ ਰਹੇ। ਕੀ ਮੇਰਾ ਕੋਈ ਕਰੀਅਰ ਨਹੀਂ ਹੈ? ਪਠਾਨਮਾਜਰਾ ਨੇ ਕਿਹਾ ਕਿ ਪਤਨੀ ਨੇ ਮੇਰੇ ਨਾਲ ਜੋ ਕੀਤਾ, ਉਸ ਦੇ ਨਾਲ ਮੈਂ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਨੂੰ ਅਦਾਲਤ ਵਿੱਚ ਲੈ ਕੇ ਜਾਵਾਂਗਾ। ਜੋ ਮੇਰੇ ਨਾਲ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਫਿਰ ਮੈਂ ਪੁੱਛਾਂਗਾ ਕਿ ਹੁਣ ਕੀ ਕੀਤਾ ਜਾਵੇ।
ਦਰਅਸਲ ‘ਚ ਪਠਾਨਮਾਜਰਾ ਦਾ ਆਪਣੀ ਦੂਜੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਦੂਜੀ ਪਤਨੀ ਨੇ ਫੋਟੋ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਵਿਚ ਲੜਾਈ ਹੋ ਗਈ। ਇਸ ਤੋਂ ਬਾਅਦ ਵਿਧਾਇਕ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਗਈ। ਜਿਸ ‘ਚ ਉਹ ਵੀਡੀਓ ਕਾਲ ਦੌਰਾਨ ਬਾਥਰੂਮ ‘ਚ ਪ੍ਰਾਈਵੇਟ ਪਾਰਟਸ ਦਿਖਾਉਂਦੇ ਨਜ਼ਰ ਆਏ। ਇਹ ਵੀਡੀਓ ਕਾਫੀ ਵਾਇਰਲ ਹੋਈ ਸੀ। ਵਿਦੇਸ਼ ਤੋਂ ਚੱਲ ਰਹੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਇਸ ਨੂੰ ਵਾਇਰਲ ਕੀਤਾ ਗਿਆ।
Source link