ਚੰਡੀਗੜ੍ਹ/ ਅੰਮ੍ਰਿਤਸਰ: ਰਣਜੀਤ ਐਵੀਨਿਊ ਇਲਾਕੇ ‘ਚ ਪੁਲਿਸ ਇੰਸਪੈਕਟਰ ਦੀ ਗੱਡੀ ਹੇਠ ਬੰਬ ਲਗਾਇਆ ਗਿਆ।ਇਹ ਗੱਡੀ ਇੰਨਸਪੈਕਟਰ ਦੇ ਘਰ ਦੇ ਬਾਹਰ ਖੜ੍ਹੀ ਹੈ।ਇਸ ਮਾਮਲੇ ‘ਚ CCTV ਵੀ ਸਾਹਮਣੇ ਆ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਲੱਗੀ ਹੈ।ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਹੈ।
ਇਹ ਬੰਬ ਸਬ ਇੰਨਸਪੈਕਟਰ ਦਿਲਬਾਗ ਸਿੰਘ ਜੋ CIA ‘ਚ ਤਾਇਨਾਤ ਹਨ ਦੀ ਗੱਡੀ ਹੇਠ ਲਗਾਇਆ ਗਿਆ ਹੈ।ਘਟਨਾ ਬੀਤੀ ਰਾਤ ਦੀ ਹੈ। ਸੀਸੀਟੀਵੀ ਕੈਮਰੇ ‘ਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਮੋਟਰਸਾਇਕਲ ਤੇ ਆਉਂਦੇ ਹਨ ਅਤੇ ਘਰ ਬਾਹਰ ਖੜੀ ਗੱਡੀ ਦੇ ਹੇਠ ਬੰਬ ਲਗਾ ਕਿ ਫਰਾਰ ਹੋ ਜਾਂਦੇ ਹਨ।ਦਿਲਬਾਗ ਸਿੰਘ ਨੂੰ ਆਖਰ ਕਿਉਂ ਨਿਸ਼ਾਨਾ ਬਣਾਇਆ ਗਿਆ ਇਹ ਜਾਂਚ ਦਾ ਵਿਸ਼ਾ ਹੈ। ਦਸ ਦੇਈਏ ਕਿ ਦਿਲਬਾਗ ਸਿੰਘ ਅੱਤਵਾਦ ਦੇ ਦੌਰ ‘ਚ ਕਾਫੀ ਐਕਟਿਵ ਰਹੇ ਹਨ।
ਇਸ ਮਾਮਲੇ ‘ਤੇ ਅੰਮ੍ਰਿਤਸਰ ਪੁਲਿਸ ਦੇ IGP ਹੈੱਡਕੁਆਰਟਰ ਸੁਖਚੈਨ ਗਿੱਲ ਨੇ ਕਿਹਾ, “ਡੈਟੋਨੇਟਰ ਟਾਈਪ ਕੁੱਝ ਮਿਲਿਆ ਹੈ ਇਸ ਦੀ ਜਾਂਚ ਹੋ ਰਹੀ ਹੈ।”
Source link