Breaking News

PUNJAB DAY MELA 27 AUG 2022 11AM TO 7PM

LISTEN LIVE RADIO

ਏਸ਼ੀਆ ਕੱਪ ‘ਚ ਅੱਜ ਮਹਾਂਮੁਕਾਬਲਾ, ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

IND vs Pak: ਸੰਯੁਕਤ ਅਰਬ ਅਮੀਰਾਤ ‘ਚ ਚੱਲ ਰਹੇ ਏਸ਼ੀਆ ਕੱਪ 2022 ਮੁਕਾਬਲਿਆਂ ‘ਚ ਅੱਜ ਮਹਾਂਟੱਕਰ ਹੋਣ ਜਾ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੂਰਦਰਸ਼ਨ ਦੇ ਐਲਾਨ ਤੋਂ ਬਾਅਦ ਫੈਨਜ਼ ਲਈ ਖੁਸ਼ਖਬਰੀ ਕਿ ਮੈਚ ਦਾ ਸਿੱਧਾ ਪ੍ਰਸਾਰਣ ਡੀਡੀ ਸਪੋਰਟਸ ਚੈਨਲ ਅਤੇ ਡੀਡੀ ਫ੍ਰੀ ਡਿਸ਼ ‘ਤੇ ਵੀ ਕੀਤਾ ਜਾਵੇਗਾ। 

ਪ੍ਰਿਅੰਕਾ ਗਾਂਧੀ ਨੇ ਦਿੱਤੀਆਂ ਸ਼ੁਭਕਾਮਨਾਵਾਂ 
ਮਹਾਂਮੁਕਾਬਲੇ ਤੋਂ ਪਹਿਲਾਂ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਪਾਕਿਸਤਾਨ ਮੈਚ ਨਾਲ ਜੁੜੀ ਇੱਕ ਯਾਦ ਵੀ ਸਾਂਝੀ ਕੀਤੀ।

ਦਸ ਦਈਏ ਕਿ ਇਸ ਤੋਂ ਪਹਿਲਾਂ ਇਹ ਦੋਵੇਂ ਟੀਮਾਂ ਏਸ਼ੀਆ ਕੱਪ ‘ਚ 14 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ਦੌਰਾਨ ਦੋਵਾਂ ਟੀਮਾਂ ਵਿਚਾਲੇ 50-50 ਓਵਰਾਂ ਦੇ 13 ਮੈਚ ਹੋਏ ਹਨ, ਜਦਕਿ ਇਕ ਮੈਚ ਟੀ-20 ਫਾਰਮੈਟ ‘ਚ ਹੋਇਆ ਹੈ। ਇਨ੍ਹਾਂ ਸਾਰੇ ਮੈਚਾਂ ਦੇ 10 ਸਭ ਤੋਂ ਦਿਲਚਸਪ ਰਾਜ ਕੀ ਰਹੇ ਹਨ? ਇੱਥੇ ਪੜ੍ਹੋ..

1. ਏਸ਼ੀਆ ਕੱਪ ‘ਚ ਭਾਰਤ ਨੇ ਪਾਕਿਸਤਾਨ ਖਿਲਾਫ ਆਪਣੇ ਆਖਰੀ ਤਿੰਨ ਮੈਚ ਜਿੱਤੇ ਹਨ। ਭਾਰਤ ਨੇ ਫਰਵਰੀ 2016 ਵਿੱਚ ਟੀ-20 ਫਾਰਮੈਟ ਵਿੱਚ ਹੋਏ ਏਸ਼ੀਆ ਕੱਪ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਸਤੰਬਰ 2018 ਵਿੱਚ ਹੋਏ ਦੋਵੇਂ ਮੈਚਾਂ (ਓਡੀਆਈ ਫਾਰਮੈਟ) ਵਿੱਚ ਵੀ ਜਿੱਤ ਦਰਜ ਕੀਤੀ।

2. ਪਾਕਿਸਤਾਨ ਨੇ ਆਖਰੀ ਵਾਰ ਮਾਰਚ 2014 ‘ਚ ਭਾਰਤ ਖਿਲਾਫ ਏਸ਼ੀਆ ਕੱਪ ਜਿੱਤਿਆ ਸੀ। ਪਾਕਿਸਤਾਨ ਨੇ ਇਹ ਮੈਚ ਦੋ ਗੇਂਦਾਂ ਬਾਕੀ ਰਹਿੰਦਿਆਂ ਇੱਕ ਵਿਕਟ ਨਾਲ ਜਿੱਤ ਲਿਆ। ਸ਼ਾਹਿਦ ਅਫਰੀਦੀ ਨੇ ਆਰ ਅਸ਼ਵਿਨ ਦੇ ਓਵਰ ‘ਚ ਦੋ ਛੱਕੇ ਲਗਾ ਕੇ ਪਾਕਿਸਤਾਨੀ ਟੀਮ ਨੂੰ ਮੈਚ ‘ਚ ਜਿੱਤ ਦਿਵਾਈ।

3. 27 ਫਰਵਰੀ 2016 ਨੂੰ ਹੋਏ ਮੈਚ ‘ਚ ਪਾਕਿਸਤਾਨ ਦੀ ਟੀਮ ਭਾਰਤ ਖਿਲਾਫ ਸਿਰਫ 83 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਏਸ਼ੀਆ ਕੱਪ ‘ਚ ਭਾਰਤ ਖਿਲਾਫ ਪਾਕਿਸਤਾਨੀ ਟੀਮ ਦਾ ਇਹ ਸਭ ਤੋਂ ਘੱਟ ਸਕੋਰ ਹੈ।
4. ਪਾਕਿਸਤਾਨ ਨੇ ਏਸ਼ੀਆ ਕੱਪ ‘ਚ ਭਾਰਤ ਦੇ ਖਿਲਾਫ ਹੁਣ ਤੱਕ ਤਿੰਨ ਵਾਰ 300+ ਦਾ ਸਕੋਰ ਬਣਾਇਆ ਹੈ। ਪਾਕਿਸਤਾਨ ਟੀਮ ਦਾ ਸਭ ਤੋਂ ਵੱਧ ਸਕੋਰ 329 ਦੌੜਾਂ ਹੈ। ਇਹ ਸਕੋਰ ਵਨਡੇ ਫਾਰਮੈਟ ਵਿੱਚ ਬਣਾਏ ਗਏ ਹਨ।

5. ਵਿਰਾਟ ਕੋਹਲੀ ਨੇ 18 ਮਾਰਚ 2012 ਨੂੰ ਪਾਕਿਸਤਾਨ ਖਿਲਾਫ 183 ਦੌੜਾਂ ਦੀ ਪਾਰੀ ਖੇਡੀ ਸੀ। ਇਹ ਏਸ਼ੀਆ ਕੱਪ ‘ਚ ਕਿਸੇ ਬੱਲੇਬਾਜ਼ ਦਾ ਸਭ ਤੋਂ ਵੱਡਾ ਸਕੋਰ ਹੈ।

6. ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਹਫੀਜ਼ (105) ਅਤੇ ਨਾਸਿਰ ਜਮਸ਼ੇਦ (112) ਨੇ 18 ਮਾਰਚ 2012 ਨੂੰ ਭਾਰਤ ਵਿਰੁੱਧ ਏਸ਼ੀਆ ਕੱਪ ਮੈਚ ਵਿੱਚ ਪਹਿਲੀ ਵਿਕਟ ਲਈ 224 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਹ ਏਸ਼ੀਆ ਕੱਪ ‘ਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ।

7. ਭਾਰਤ ਦੇ ਅਰਸ਼ਦ ਅਯੂਬ ਨੇ ਏਸ਼ੀਆ ਕੱਪ ‘ਚ 31 ਅਕਤੂਬਰ 1988 ਨੂੰ ਪਾਕਿਸਤਾਨ ਖਿਲਾਫ 21 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਇਹ ਏਸ਼ੀਆ ਕੱਪ ‘ਚ ਕਿਸੇ ਭਾਰਤੀ ਗੇਂਦਬਾਜ਼ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ।
8. ਰੋਹਿਤ ਸ਼ਰਮਾ ਨੇ ਏਸ਼ੀਆ ਕੱਪ ‘ਚ ਪਾਕਿਸਤਾਨ ਖਿਲਾਫ ਹੁਣ ਤੱਕ 61.16 ਦੀ ਬੱਲੇਬਾਜ਼ੀ ਔਸਤ ਅਤੇ 92.44 ਦੀ ਸਟ੍ਰਾਈਕ ਰੇਟ ਨਾਲ 367 ਦੌੜਾਂ ਬਣਾਈਆਂ ਹਨ। ਉਹ ਏਸ਼ੀਆ ਕੱਪ ‘ਚ ਪਾਕਿਸਤਾਨ ਟੀਮ ਦੇ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
9. ਪਾਕਿਸਤਾਨ ਦੇ ਆਕੀਬ ਜਾਵੇਦ ਨੇ 7 ਅਪ੍ਰੈਲ 1995 ਨੂੰ ਭਾਰਤ ਦੇ ਖਿਲਾਫ ਏਸ਼ੀਆ ਕੱਪ ਮੈਚ ਵਿੱਚ 19 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਏਸ਼ੀਆ ਕੱਪ ‘ਚ ਪਾਕਿਸਤਾਨੀ ਗੇਂਦਬਾਜ਼ ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

10. ਅਕਤੂਬਰ 1988 ਅਤੇ ਅਪ੍ਰੈਲ 1995 ਵਿੱਚ ਹੋਏ ਭਾਰਤ-ਪਾਕਿ ਮੈਚਾਂ ਵਿੱਚ ਏਸ਼ੀਆ ਕੱਪ ਵਿੱਚ ਇੱਕ ਵੀ ਛੱਕਾ ਨਹੀਂ ਲੱਗਿਆ ਸੀ।


Source link

About admin

Check Also

ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਚੰਡੀਗੜ੍ਹੀਆਂ ‘ਤੇ ਪਈ ਭਾਰੀ, ਚੌਥੀ ਵਾਰ ਵੀ ਨਹੀਂ ਲੱਭੇ ਠੇਕੇਦਾਰ

Chandigarh News: ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਸ਼ਹਿਰ ਵਿੱਚ …

Leave a Reply

Your email address will not be published.

April 2023
M T W T F S S
 12
3456789
10111213141516
17181920212223
24252627282930