Shah Rukh Khan On Pathaan Promotion: ‘ਦਿ ਕਪਿਲ ਸ਼ਰਮਾ ਸ਼ੋਅ’ (The Kapil Sharma Show) ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਵਿੱਚੋਂ ਇੱਕ ਹੈ। ਬੀ-ਟਾਊਨ ਦਾ ਲਗਭਗ ਹਰ ਸਟਾਰ ਆਪਣੀ ਫ਼ਿਲਮ ਨੂੰ ਪ੍ਰਮੋਟ ਕਰਨ ਆਉਂਦਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ (Shah Rukh Khan) ਵੀ ਆਪਣੀ ਮੋਸਟ ਅਵੇਟਿਡ ਫ਼ਿਲਮ ‘ਪਠਾਨ’ ਦੇ ਪ੍ਰਮੋਸ਼ਨ ਲਈ ਸ਼ੋਅ ‘ਤੇ ਆਉਣਗੇ। ਹਾਲਾਂਕਿ ਹੁਣ ਸ਼ਾਹਰੁਖ ਖ਼ਾਨ ਨੇ ਫੈਨਜ਼ ਨੂੰ ਦੱਸ ਦਿੱਤਾ ਹੈ ਕਿ ਉਹ ਸ਼ੋਅ ‘ਤੇ ਆ ਰਹੇ ਹਨ ਜਾਂ ਨਹੀਂ।
ਕਪਿਲ ਦੇ ਸ਼ੋਅ ‘ਚ ਕਿੰਗ ਖ਼ਾਨ ਨਹੀਂ ਆਉਣਗੇ
ਸ਼ਾਹਰੁਖ ਖਾਨ ਫੈਨਜ਼ ਦੇ ਨੇੜੇ ਰਹਿਣ ਲਈ ਅਕਸਰ ਟਵਿੱਟਰ ‘ਤੇ #AskSRK ਜ਼ਰੀਏ ਗੱਲ ਕਰਦੇ ਹਨ। ਫੈਨਜ਼ ਨੇ ਜੋ ਵੀ ਪੁੱਛਣਾ ਹੈ, ਉਹ ਟਵਿੱਟਰ ‘ਤੇ ਸ਼ਾਹਰੁਖ ਖ਼ਾਨ ਤੋਂ ਪੁੱਛਦੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਕਿੰਗ ਖ਼ਾਨ ਵੀ ਆਪਣੇ ਫੈਨਜ਼ ਦੇ ਸਾਰੇ ਸਵਾਲਾਂ ਦੇ ਜਵਾਬ ਇਮਾਨਦਾਰੀ ਨਾਲ ਦਿੰਦੇ ਹਨ। ਹਾਲ ਹੀ ‘ਚ ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਨੂੰ ਪੁੱਛਿਆ, “ਸਰ ਕਪਿਲ ਸ਼ਰਮਾ ਸ਼ੋਅ ਨਹੀਂ ਆ ਰਹੇ ਹੋ ਕੀ ਇਸ ਵਾਰ?” ਇਸ ਦਾ ਜਵਾਬ ਦਿੰਦੇ ਹੋਏ ਸ਼ਾਹਰੁਖ ਖਾਨ ਨੇ ਕਿਹਾ, “ਭਾਈ ਮੈਂ ਸਿੱਧਾ ਫ਼ਿਲਮ ਹਾਲ ‘ਚ ਆਵਾਂਗਾ, ਉੱਥੇ ਮਿਲਾਂਗੇ।”
ਪ੍ਰਮੋਸ਼ਨ ਤੋਂ ਬੱਚ ਰਹੇ ਹਨ ਸ਼ਾਹਰੁਖ ਖਾਨ
ਫ਼ਿਲਮ ‘ਪਠਾਨ’ ਨੂੰ ਲੈ ਕੇ ਫੈਨਜ਼ ‘ਚ ਜ਼ਬਰਦਸਤ ਕ੍ਰੇਜ਼ ਹੈ। ਸ਼ਾਹਰੁਖ ਖ਼ਾਨ ਆਪਣੀਆਂ ਫ਼ਿਲਮਾਂ ਦਾ ਇਸ ਤਰ੍ਹਾਂ ਪ੍ਰਮੋਸ਼ਨ ਕਰਦੇ ਰਹਿੰਦੇ ਹਨ ਪਰ ਉਹ ‘ਪਠਾਨ’ ਨੂੰ ਲੈ ਕੇ ਸ਼ਾਂਤ ਹਨ ਅਤੇ ਪ੍ਰਮੋਸ਼ਨ ਤੋਂ ਵੀ ਬੱਚ ਰਹੇ ਹਨ। ਮੀਡੀਆ ਟ੍ਰਾਇਲ ਤੋਂ ਲੈ ਕੇ ਕਿਸੇ ਸ਼ੋਅ ਦਾ ਹਿੱਸਾ ਬਣਨ ਤੱਕ ਸ਼ਾਹਰੁਖ ਖ਼ਾਨ ਨੇ ‘ਪਠਾਨ’ ਨੂੰ ਕਿਸੇ ਵੀ ਤਰ੍ਹਾਂ ਪ੍ਰਮੋਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹ ਸਿੱਧੀ ਫ਼ਿਲਮ ਰਾਹੀਂ ਫੈਨਜ਼ ਨਾਲ ਜੁੜਨਾ ਚਾਹੁੰਦੇ ਹਨ। ਇੱਥੋਂ ਤੱਕ ਕਿ ਸ਼ਾਹਰੁਖ ਖ਼ਾਨ ਵੀ ਆਪਣੇ ਸਭ ਤੋਂ ਚੰਗੇ ਦੋਸਤ ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ 16’ ‘ਚ ਨਹੀਂ ਆਉਣਗੇ।
ਪਠਾਨ ਦੀ ਰਿਲੀਜ਼ ਡੇਟ
ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਫ਼ਿਲਮ ‘ਪਠਾਨ’ (ਪਠਾਨ ਰਿਲੀਜ਼ ਡੇਟ) 25 ਜਨਵਰੀ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫ਼ਿਲਮ ‘ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਮੁੱਖ ਭੂਮਿਕਾਵਾਂ ‘ਚ ਹਨ।
Source link