ਬਲਜੀਤ ਸਿੰਘ ਦੀ ਰਿਪੋਰਟ
Satinder Sartaj: ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਨਾਲ ਕੁਝ ਕਮਾਲ ਦੀਆ ਗੱਲਾਂ ਦਿਲ ਖੋਲ੍ਹ ਕੇ ਹੋਈਆਂ। ਦੋਹਾਂ ਦੀ ਫਿਲਮ ਕਲੀ ਜੋਟਾ ਰਿਲੀਜ਼ ਲਈ ਬਿਲਕੁਲ ਤਿਆਰ ਹੈ। ਤਿੰਨ ਫਰਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਹੋਵੇਗੀ। ਇਸ ਫਿਲਮ ਦੇ ਬਾਬਤ ਦੋਵਾਂ ਨਾਲ ਖਾਸ ਮੁਲਾਕਾਤ ਕੀਤੀ ਗਈ ਜਿਸ ਵਿੱਚ ਦੋਵਾਂ ਨੇ ਕੁਝ ਐਸੀਆਂ ਗੱਲਾਂ ਕੀਤੀ ਜੋ ਆਪ ਸਭ ਦਾ ਵੀ ਦਿਲ ਜਿੱਤ ਲੈਣਗੀਆਂ।
ਇਹ ਵੀ ਪੜ੍ਹੋ: ਸੰਘਰਸ਼ ਦੇ ਦਿਨਾਂ ‘ਚ ਧਰਮਿੰਦਰ ਹੋਟਲ ਨਾਲ ਉਧਾਰ ਕਰ ਖਾਂਦੇ ਸੀ ਖਾਣਾ, ਜਦੋਂ ਸਟਾਰ ਬਣੇ ਤਾਂ ਖੁਦ ਗਏ ਸੀ ਬਿੱਲ ਭਰਨ
ਨੀਰੂ ਬਾਜਵਾ ਦਾ 16 ਸਾਲ ਦੀ ਉਮਰ ‘ਚ ਘਰ ਛੱਡਣਾ, ਇੰਡੀਆ ਆਉਣਾ ਤੇ ਫ਼ਿਲਮੀ ਦੁਨੀਆ ਵਿੱਚ ਕਰੀਅਰ ਬਣਾਉਣਾ, ਇਸ ਸਭ ਸਭ ਬਾਰੇ ਨੀਰੂ ਨੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਨੀਰੂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਈਆਂ, ਉਸ ਬਾਰੇ ਨੀਰੂ ਨੇ ਦੱਸਿਆ।
ਇਸੇ ਇੰਟਰਵਿਊ ਦੌਰਾਨ ਸਤਿੰਦਰ ਸਰਤਾਜ ਨੇ ਆਪਣੀ ਸੰਜੇ ਦੱਤ ਨਾਲ ਹੋਈ ਮੁਲਾਕਾਤ ਬਾਰੇ ਗੱਲ ਕੀਤੀ। ਜਦ ਹਾਲ ਹੀ ਵਿੱਚ ਸਤਿੰਦਰ ਸਰਤਾਜ ਨੇ ਮੁੰਬਈ ਵਿੱਚ ਇੱਕ ਸ਼ੋਅ ਕੀਤਾ ਤਾਂ ਉਸ ਵੇਲੇ ਬੌਲੀਵੁੱਡ ਅਦਾਕਾਰ ਸੰਜੇ ਦੱਤ ਨੇ ਅਚਾਨਕ ਸਰਤਾਜ ਦੇ ਸ਼ੋਅ ਵਿੱਚ ਸ਼ਿਰਕਤ ਕੀਤੀ। ਉਸ ਐਕਸਪੀਰੀਐਂਸ ਬਾਰੇ ਸਤਿੰਦਰ ਸਰਤਾਜ ਨੇ ਆਪਣੇ ਦਿਲ ਦੀ ਭਾਵਨਾ ਦੱਸੀ।
ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਗਣਤੰਤਰ ਦਿਵਸ ਮੌਕੇ ਫੈਨਜ਼ ਨੂੰ ਦਿੱਤਾ ਤੋਹਫਾ, ‘ਗਦਰ 2’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਇਹੀ ਨਹੀਂ ਇਸ ਮੁਲਾਕਾਤ ਦੌਰਾਨ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਨੇ ਪਿਆਰ ਬਾਰੇ ਆਪਣੀ ਆਪਣੀ ਸਟੇਟਮੈਂਟ ਵੀ ਦਿੱਤੀ। ਜੇਕਰ ਤੁਸੀਂ ਵੀ ਇਸ ਸਭ ਬਾਰੇ ਦੇਖਣਾ ਤੇ ਸੁਣਨਾ ਚਾਹੁੰਦੇ ਹੋ ਤਾਂ ਨਾਂਹ ਇਸ ਇੰਟਰਵਿਊ ਨੂੰ ਮਿਸ ਕਰਨਾ ਤੇ ਨਾ ਹੀ ਫਿਲਮ ਕਲੀ ਜੋਟਾ ਨੂੰ ਜੋ 3 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਕਿਉਕਿ ਫਿਲਮ ‘ਚ ਉਸ ਵਿਸ਼ੇ ਨੂੰ ਚੁਣਿਆ ਗਿਆ ਹੈ ਜਿਸ ਬਾਰੇ ਪਤਾ ਤੇ ਸਭ ਨੂੰ ਹੈ ਪਰ ਉਸ ਬਾਰੇ ਗੱਲ ਕਰਕੇ ਕੋਈ ਵੀ ਉਸ ਨੂੰ ਵੱਡੇ ਪਰਦੇ ਲਈ ਫਿਲਮਾਓਣਾ ਨਹੀਂ ਚਾਹੁੰਦਾ।
ਇਹ ਵੀ ਪੜ੍ਹੋ: ਜੈਨੀ ਜੌਹਲ ਨੂੰ ਹੋਇਆ ਗਲਤੀ ਦਾ ਅਹਿਸਾਸ, ਅਰਜਨ ਢਿੱਲੋਂ ਤੋਂ ਸੋਸ਼ਲ ਮੀਡੀਆ ‘ਤੇ ਮੰਗੀ ਮੁਆਫੀ
Source link