Punjab Breaking News, 25 August 2022 LIVE Updates: SIT ਨੇ ਕੋਟਕਪੂਰਾ ਮਾਮਲੇ ਸਬੰਧੀ ਪੇਸ਼ੀ ਲਈ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕੀਤਾ ਹੈ। ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਸਵੇਰੇ 10.30 ਵਜੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਜੇ ਭਾਰਤ ਇੱਕ ਮੁੰਦਰੀ, ਤਾਂ ਪੰਜਾਬ ਮੁੰਦਰੀ ਦਾ ਨਗ, ਜੋ ਅਸੀਂ ਚਮਕਾ ਕੇ ਰੱਖਣਾ, ਪੰਜਾਬ ਦੇ ਦੁਸ਼ਮਣਾਂ ‘ਤੇ ਸਾਡੀ ਬਾਜ਼ ਅੱਖ: ਸੀਐਮ ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜੇ ਭਾਰਤ ਇੱਕ ਮੁੰਦਰੀ ਹੈ, ਤਾਂ ਪੰਜਾਬ ਉਸ ਮੁੰਦਰੀ ਦਾ ਨਗ ਹੈ, ਜੋ ਅਸੀਂ ਚਮਕਾ ਕੇ ਰੱਖਣਾ ਹੈ। ਪੰਜਾਬ ਦੇ ਦੁਸ਼ਮਣਾਂ ‘ਤੇ ਸਾਡੀ ਬਾਜ਼ ਅੱਖ ਹੈ। ਉਨ੍ਹਾਂ ਨੇ ਇਹ ਗੱਲ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਕਹੀ। ਪੀਐਮ ਮੋਦੀ ਕੱਲ੍ਹ ਮੁਹਾਲੀ ਵਿੱਚ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਆਏ ਸੀ। ਜੇ ਭਾਰਤ ਇੱਕ ਮੁੰਦਰੀ, ਤਾਂ ਪੰਜਾਬ ਮੁੰਦਰੀ ਦਾ ਨਗ, ਜੋ ਅਸੀਂ ਚਮਕਾ ਕੇ ਰੱਖਣਾ, ਪੰਜਾਬ ਦੇ ਦੁਸ਼ਮਣਾਂ ‘ਤੇ ਸਾਡੀ ਬਾਜ਼ ਅੱਖ: ਸੀਐਮ ਭਗਵੰਤ ਮਾਨ
ਸੁਨੀਲ ਜਾਖੜ ਵੱਲੋਂ ਸਿਹਤ ਮੰਤਰੀ ਚੇਤਨ ਜੌੜਾਮਾਜਰਾ ‘ਤੇ ਕੀਤੀ ਟਿੱਪਣੀ ਕਾਰਨ ਛਿੜਿਆ ਵਿਵਾਦ, ਕਿਹਾ, ਸਿਹਤ ਮੰਤਰੀ ਨੂੰ ਇੱਥੇ ਨਾ ਭੇਜਿਆ ਜਾਵੇ
ਪੰਜਾਬ ਦੇ ਭਾਜਪਾ ਨੇਤਾ ਸੁਨੀਲ ਜਾਖੜ ਨੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ‘ਤੇ ਤੰਜ ਕੱਸਿਆ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਹਾਲੀ ਨੂੰ ਕੈਂਸਰ ਹਸਪਤਾਲ ਦੇ ਕੇ ਜਾ ਰਹੇ ਹਨ। ਮੇਰੀ ਸੀਐਮ ਭਗਵੰਤ ਮਾਨ ਨੂੰ ਅਪੀਲ ਹੈ ਕਿ ਸਿਹਤ ਮੰਤਰੀ ਨੂੰ ਇੱਥੇ ਨਾ ਭੇਜਿਆ ਜਾਵੇ। ਹਸਪਤਾਲ ਇੱਕ ਇਮਾਰਤ ਹੈ ਪਰ ਇਲਾਜ ਡਾਕਟਰਾਂ ਨੇ ਹੀ ਕਰਨਾ ਹੈ। ਜਾਖੜ ਦਾ ਇਹ ਤੰਜ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦੇ ਅਸਤੀਫੇ ਦੀ ਵਜ੍ਹਾ ਕਰਕੇ ਸੀ ,ਜਿਨ੍ਹਾਂ ਨੇ ਸਿਹਤ ਮੰਤਰੀ ਵੱਲੋਂ ਫਟੇ ਤੇ ਗੰਦੇ ਗੱਦੇ ‘ਤੇ ਪਾਉਣ ਨਾਲ ਜ਼ਲੀਲ ਹੋ ਕੇ ਅਸਤੀਫਾ ਦੇ ਦਿੱਤਾ ਸੀ। ਉਧਰ, ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਕੰਗ ਨੇ ਕਿਹਾ ਹੈ ਕਿ ਸਾਡੇ ਸਿਹਤ ਮੰਤਰੀ ਜੌੜਾਮਾਜਰਾ ਨੂੰ ਸਲਾਹ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਤੇ ਆਪਣੀ ਪਿਛਲੀ ਮਾਂ ਪਾਰਟੀ ਕਾਂਗਰਸ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਕਾਰਨਾਮੇ ਯਾਦ ਕਰਨ। ਸੁਨੀਲ ਜਾਖੜ ਵੱਲੋਂ ਸਿਹਤ ਮੰਤਰੀ ਚੇਤਨ ਜੌੜਾਮਾਜਰਾ ‘ਤੇ ਕੀਤੀ ਟਿੱਪਣੀ ਕਾਰਨ ਛਿੜਿਆ ਵਿਵਾਦ, ਕਿਹਾ, ਸਿਹਤ ਮੰਤਰੀ ਨੂੰ ਇੱਥੇ ਨਾ ਭੇਜਿਆ ਜਾਵੇ
ਭਗਵੰਤ ਮਾਨ ਸਰਕਾਰ ਪੂਰੀ ਨਹੀਂ ਕਰ ਸਕੀ ਕਿਸਾਨਾਂ ਨੂੰ ਦਿੱਤੀ ਗਰੰਟੀ, 85% ਕਿਸਾਨਾਂ ਐਮਐਸਪੀ ਤੋਂ ਘੱਟ ਕੀਮਤ ‘ਤੇ ਵੇਚੀ ਮੂੰਗੀ: ਪਰਗਟ ਸਿੰਘ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਿਸਾਨਾਂ ਨੂੰ ਮੂੰਗੀ ਬੀਜਣ ਲਈ ਕਿਹਾ ਤੇ 7275 ਰੁਪਏ MSP ਦੀ ਗਾਰੰਟੀ ਦਿੱਤੀ ਸੀ। ਜਿਵੇਂਕਿ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਕੁਲਵੰਤ ਸਿੰਘ ਨੇ ਮੂੰਗੀ ਸਿਰਫ 3700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਹੈ। ਇਸੇ ਤਰ੍ਹਾਂ ਪੰਜਾਬ ਦੇ ਲਗਪਗ 85% ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਤੋਂ ਘੱਟ ਕੀਮਤ ‘ਤੇ ਮੂੰਗੀ ਵੇਚਣੀ ਪਈ ਹੈ, ਇਹ ਕਿਸਾਨਾਂ ਨਾਲ ਵੱਡਾ ਧੋਖਾ ਹੈ। ਭਗਵੰਤ ਮਾਨ ਸਰਕਾਰ ਪੂਰੀ ਨਹੀਂ ਕਰ ਸਕੀ ਕਿਸਾਨਾਂ ਨੂੰ ਦਿੱਤੀ ਗਰੰਟੀ, 85% ਕਿਸਾਨਾਂ ਐਮਐਸਪੀ ਤੋਂ ਘੱਟ ਕੀਮਤ ‘ਤੇ ਵੇਚੀ ਮੂੰਗੀ: ਪਰਗਟ ਸਿੰਘ
ਜਲੰਧਰ ਦੇ ਨਿੱਜੀ ਹਸਪਤਾਲ ‘ਚ ਨਰਸ ਦਾ ਕਤਲ, ਅਣਪਛਾਤਿਆਂ ਨੇ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਜਲੰਧਰ ‘ਚ ਵੱਡੀ ਵਾਰਦਾਤ ਵਾਪਰਨ ਦੀ ਖਬਰ ਸਾਹਮਣੇ ਆਈ ਹੈ । ਇੱਥੇ ਸੰਘਾ ਚੌਕ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਦੀ ਇੱਕ ਨਰਸ ਦਾ ਕਤਲ ਕਰ ਦਿੱਤਾ ਗਿਆ ਹੈ ਜਦਕਿ ਇੱਕ ਹੋਰ ਨਰਸ ‘ਤੇ ਹਮਲਾ ਕੀਤਾ ਗਿਆ ਜਿਸ ਦੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨਰਸਾਂ ‘ਤੇ ਹਸਪਤਾਲ ਦੇ ਹੋਸਟਲ ਦੀ ਛੱਤ ‘ਤੇ ਹਮਲਾ ਕੀਤਾ ਗਿਆ। ਗੰਭੀਰ ਰੂਪ ਵਿੱਚ ਜ਼ਖਮੀ ਹੋਈ ਇੱਕ ਨਰਸ ਨੂੰ ਘਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਅਣਪਛਾਤੇ ਵਿਅਕਤੀਆਂ ਨੇ ਦੋ ਨਰਸਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਬਿਆਸ ਦੀ ਰਹਿਣ ਵਾਲੀ ਬਲਜਿੰਦਰ ਕੌਰ ਦੀ ਮੌਤ ਹੋ ਗਈ ਅਤੇ ਫਗਵਾੜਾ ਦੀ ਰਹਿਣ ਵਾਲੀ ਜੋਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਲੰਧਰ ਦੇ ਨਿੱਜੀ ਹਸਪਤਾਲ ‘ਚ ਨਰਸ ਦਾ ਕਤਲ, ਅਣਪਛਾਤਿਆਂ ਨੇ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
Source link