ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਵਿਵਾਦਾਂ ਵਿੱਚ ਘਿਰ ਗਿਆ ਹੈ। ਡੇਰਾਬੱਸੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਉੱਪਰ ਪੁਲਿਸ ਚੌਕੀ ਦੇ ਇੰਚਾਰਜ ਤੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗਣ ਦੇ ਇਲਜ਼ਾਮ ਲੱਗੇ ਹਨ।
ਇਹ ਮੀਡੀਆ ਰਿਪੋਰਟ ਸਾਹਮਣੇ ਆਉਣ ਮਗਰੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਕੱਟੜ ਇਮਾਨਦਾਰ ਸਰਕਾਰ ਦੇ ਕੰਮ। ‘ਆਪ’ ਪੰਜਾਬ ਦੇ ਵਿਧਾਇਕ ਦੇ ਪੀਏ ਨੇ ਥਾਣਾ ਇੰਚਾਰਜ ਤੋਂ 1 ਲੱਖ ਦੀ ਰਿਸ਼ਵਤ ਮੰਗੀ। ਚੌਕੀ ਇੰਚਾਰਜ ਨੇ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ‘ਆਪ’ ਵਿਧਾਇਕ ਨੇ ਤਬਾਦਲਾ ਕਰਵਾ ਦਿੱਤਾ। ਭਗਵੰਤ ਮਾਨ ਜੀ, ਇੰਨੇ ਗੰਭੀਰ ਮੁੱਦੇ ‘ਤੇ ਤੁਹਾਡੀ ਚੁੱਪੀ ਬਹੁਤ ਕੁਝ ਕਹਿੰਦੀ ਹੈ।
“कट्टर ईमानदार सरकार” के काम @AAPPunjab विधायक के PA ने पुलिस चौंकी इंचार्ज से माँगी 1 लाख रिश्वत । चौंकी इंचार्ज नें पैसे देने से मना किया तो आप विधायक के करवायी ट्रांसफर। @BhagwantMann जी ऐसे गंभीर मुद्दे पर आपकी चुप्पी बहुत कुछ कहती है। pic.twitter.com/Jz9Up9EPcg
— Pargat Singh (@PargatSOfficial) August 4, 2022
ਕੀ ਹੈ ਮਾਮਲਾ?
ਪੰਜਾਬ ਦੇ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਬਲਟਾਣਾ ਪੁਲਿਸ ਚੌਕੀ ਦੇ ਇੰਚਾਰਜ ਤੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਚੌਕੀ ਇੰਚਾਰਜ ਬਰਮਾ ਸਿੰਘ ਦੀ ਪੈਸੇ ਨਾ ਦੇਣ ਕਾਰਨ ਬਦਲੀ ਕਰ ਦਿੱਤੀ ਗਈ। ਇਸ ਦੀ ਇੱਕ ਕਾਲ ਰਿਕਾਰਡਿੰਗ ਕਾਫੀ ਵਾਇਰਲ ਹੋ ਰਹੀ ਹੈ।
ਇਸ ਦੀ ਸ਼ਿਕਾਇਤ ਆਮ ਆਦਮੀ ਪਾਰਟੀ ਦੇ ਨੇਤਾ ਵਿਕਰਮ ਧਵਨ ਨੇ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 ‘ਤੇ ਭੇਜਿਆ। ਏਬੀਪੀ ਸਾਂਝਾ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਸ ਸਬੰਧੀ ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਮੇਰੇ ਕਿਸੇ ਆਦਮੀ ਨੇ ਕੋਈ ਪੈਸਾ ਨਹੀਂ ਮੰਗਿਆ। ਜੇਕਰ ਮੇਰੇ ਵਰਕਰ ਦੀ ਪੈਸੇ ਦੀ ਮੰਗ ਸਾਬਤ ਹੁੰਦੀ ਹੈ ਤਾਂ ਮੈਂ ਉਸ ‘ਤੇ ਪਰਚਾ ਦਰਜ ਕਰਵਾ ਕੇ ਕਾਰਵਾਈ ਕਰਵਾਂਗਾ। ਪੀਏ ਦਾ ਜਵਾਬ ਆਉਣਾ ਅਜੇ ਬਾਕੀ ਹੈ।
ਵਾਇਰਲ ਹੋਈ ਕਾਲ ਰਿਕਾਰਡਿੰਗ ਵਿੱਚ ਚੌਕੀ ਇੰਚਾਰਜ ਬਰਮਾ ਸਿੰਘ ਤੇ ਵਿਕਰਮ ਧਵਨ ਦੀ ਗੱਲਬਾਤ ਚੱਲ ਰਹੀ ਹੈ। ਵਿਕਰਮ ਧਵਨ ਦਾ ਕਹਿਣਾ ਹੈ ਕਿ ਉਹ ਉਸ ਨੂੰ ਚੌਕੀ ‘ਤੇ ਮਿਲਣ ਗਿਆ ਸੀ ਪਰ ਪਤਾ ਲੱਗਾ ਕਿ ਤਬਾਦਲਾ ਹੋ ਗਿਆ ਹੈ। ਇਸ ’ਤੇ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਵਿਧਾਇਕ ਵੱਲੋਂ ਮੰਗੇ ਇੱਕ ਲੱਖ ਰੁਪਏ ਕਾਰਨ ਹੀ ਤਬਾਦਲਾ ਕਰਨਾ ਪਿਆ।
comprare cialis online In the past we have always sent our street sweeping to landfill or compost sites