India Corona Cases : ਦੇਸ਼ ‘ਚ ਕੋਰੋਨਾ (Corona) ਨੂੰ ਲੈ ਕੇ ਡਰ ਅਜੇ ਵੀ ਬਰਕਰਾਰ ਹੈ। ਨਿੱਤ ਨਵੇਂ ਕੇਸ ਦਰਜ ਹੋਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 15 ਹਜ਼ਾਰ 754 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਸੰਕਰਮਣ ਦੀ ਦਰ 3.47 ਫੀਸਦੀ ਹੋ ਗਈ ਹੈ। ਦੱਸ ਦੇਈਏ ਕਿ ਕੱਲ੍ਹ ਦੇ ਮੁਕਾਬਲੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਬੀਤੇ ਦਿਨ ਇਹ ਅੰਕੜਾ 12 ਹਜ਼ਾਰ ਤੱਕ ਪਹੁੰਚ ਗਿਆ ਸੀ।
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਦੌਰਾਨ 15 ਹਜ਼ਾਰ 220 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ, ਨਵੇਂ ਕੇਸ ਦਰਜ ਹੋਣ ਤੋਂ ਬਾਅਦ, ਹੁਣ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1 ਲੱਖ 01 ਹਜ਼ਾਰ 830 ਹੋ ਗਈ ਹੈ।
ਇਸ ਦੇ ਨਾਲ ਹੀ ਜੇਕਰ ਦੇਸ਼ ‘ਚ ਕੋਰੋਨਾ ਦੇ ਕੁੱਲ ਅੰਕੜੇ ‘ਤੇ ਨਜ਼ਰ ਮਾਰੀਏ ਤਾਂ ਇਹ ਅੰਕੜਾ ਹੈ ਹੁਣ ਤੱਕ 4 ਕਰੋੜ 43 ਲੱਖ 14 ਹਜ਼ਾਰ 618 ਲੋਕ ਐਕਟਿਵ ਹੋ ਚੁੱਕੇ ਹਨ। ਇਸ ਦੇ ਨਾਲ ਹੀ ਮਹਾਮਾਰੀ ਕਾਰਨ 5 ਲੱਖ 27 ਹਜ਼ਾਰ 253 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਤੇ ਨਜ਼ਰ ਮਾਰੀਏ ਤਾਂ ਹੁਣ ਤੱਕ 4 ਕਰੋੜ 36 ਲੱਖ 85 ਹਜ਼ਾਰ 535 ਮਰੀਜ਼ ਇਸ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ।
#COVID19 | India reports 15,754 fresh cases and 15,220 recoveries in the last 24 hours.
Active cases 1,01,830
Daily positivity rate 3.47% pic.twitter.com/7Iu9pQweaP
— ANI (@ANI) August 19, 2022
ਦੇਸ਼ ਵਿਚ ਟੀਕਾਕਰਨ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 31 ਲੱਖ 52 ਹਜ਼ਾਰ 882 ਲੋਕਾਂ ਨੂੰ ਕੋਰੋਨਾ ਦੀ ਖੁਰਾਕ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਟੀਕਿਆਂ ਦੀ ਗਿਣਤੀ 20 ਕਰੋੜ 92 ਲੱਖ 73 ਹਜ਼ਾਰ 2 ਹਜ਼ਾਰ 604 ਹੋ ਗਈ ਹੈ।