Emergency landing: ਦਿੱਲੀ ਤੋਂ ਸਪਾਈਸ ਜੈੱਟ (spice jet) ਦੀ ਫਲਾਈਟ ਨੂੰ ਲੇਹ (leh) ‘ਚ ਖ਼ਰਾਬ ਮੌਸਮ ਕਾਰਨ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਖ਼ਰਾਬ ਮੌਸਮ ਕਾਰਨ ਇਹ ਫਲਾਈਟ ਰਾਤ ਨੂੰ ਹੀ ਦਿੱਲੀ ਪਰਤ ਗਈ ਪਰ ਜਿਵੇਂ ਹੀ ਜਹਾਜ਼ ਦਿੱਲੀ ਪਰਤਿਆ ਤਾਂ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ ਜਿਸ ਤੋਂ ਬਾਅਦ ਸਪਾਈਸ ਜੈੱਟ ਨੂੰ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਲੇਹ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ ਐਸਜੀ 123 ਨੇ ਕਰੀਬ 5 ਘੰਟੇ ਦੀ ਦੇਰੀ ਨਾਲ 3.15 ਵਜੇ ਦੇ ਕਰੀਬ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਉਡਾਣ ਭਰੀ। ਫਲਾਈਟ ਲੇਹ ਪਹੁੰਚ ਗਈ ਪਰ ਖ਼ਰਾਬ ਮੌਸਮ ਕਾਰਨ ਇਸ ਨੂੰ ਲੇਹ ‘ਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ: Explained: ਰਾਜਨਾਥ ਸਿੰਘ ਦਾ ਮਿਸਰ ਦੌਰਾ ਆਖ਼ਰ ਭਾਰਤ ਲਈ ਕਿਓਂ ਹੈ ਮਹੱਤਵਪੂਰਨ ?
ਇਸ ਤੋਂ ਬਾਅਦ ਫਲਾਈਟ ਨੂੰ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੇਹ ‘ਚ ਮੌਸਮ ਠੀਕ ਹੋਣ ‘ਤੇ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਫਲਾਈਟ ਨੂੰ ਮੁੜ ਦਿੱਲੀ ਵੱਲ ਮੋੜ ਦਿੱਤਾ ਗਿਆ ਪਰ ਸਪਾਈਸ ਜੈੱਟ ਦੀਆਂ ਮੁਸ਼ਕਲਾਂ ਇੱਥੇ ਹੀ ਖ਼ਤਮ ਨਹੀਂ ਹੋਈਆਂ ਕਿਉਂਕਿ ਯਾਤਰੀਆਂ ਨੇ ਰਨਵੇਅ ‘ਤੇ ਹੀ ਧਰਨਾ ਦੇ ਦਿੱਤਾ।
ਸਪਾਈਸ ਜੈੱਟ ਦੀ ਫਲਾਈਟ ਐਸਜੀ 123 ਸ਼ਨੀਵਾਰ ਦੇਰ ਰਾਤ ਦਿੱਲੀ ਵਿੱਚ ਲੈਂਡ ਹੋਈ, ਪਰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਉਤਰਦੇ ਹੀ ਯਾਤਰੀਆਂ ਨੇ ਰਨਵੇਅ ‘ਤੇ ਧਰਨਾ ਦੇ ਦਿੱਤਾ। ਯਾਤਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ, ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।
ਯਾਤਰੀਆਂ ਦੇ ਵਿਰੋਧ ਦੇ ਮੱਦੇਨਜ਼ਰ ਸਪਾਈਸ ਜੈੱਟ ਵੱਲੋਂ ਯਾਤਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਸਪਾਈਸ ਜੈੱਟ ਨੇ ਯਾਤਰੀਆਂ ਲਈ ਲੇਹ ਜਾਣ ਦਾ ਵੀ ਪ੍ਰਬੰਧ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
Source link