ਜੰਮੂ ਕਸ਼ਮੀਰ: ਜੰਮੂ ਵਿੱਚ ਇੱਕ ਘਰ ਦੇ 6 ਲੋਕਾਂ ਦੀ ਮੌਤ ਹੋ ਗਈ ਹੈ। ਮਾਮਲਾ ਜੰਮੂ ਦੇ ਸਿਰਦਾ ਇਲਾਕੇ ਦਾ ਹੈ ਜਿੱਥੇ ਇਕ ਹੀ ਪਰਿਵਾਰ ਦੇ 6 ਲੋਕਾਂ ਦੀਆਂ ਲਾਸ਼ਾਂ ਘਰ ‘ਚ ਪਈਆਂ ਮਿਲੀਆਂ ਹਨ। ਜੰਮੂ-ਕਸ਼ਮੀਰ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਖਬਰ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਕਿਵੇਂ ਹੋਈ। ਫਿਲਹਾਲ ਜੰਮੂ-ਕਸ਼ਮੀਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਸਕੀਨਾ ਬੇਗਮ, ਉਸ ਦੀਆਂ ਦੋ ਬੇਟੀਆਂ ਨਸੀਮਾ ਅਖਤਰ ਅਤੇ ਰੁਬੀਨਾ ਬਾਨੋ, ਬੇਟੇ ਜ਼ਫਰ ਸਲੀਮ ਅਤੇ ਦੋ ਰਿਸ਼ਤੇਦਾਰ ਨੂਰ ਉਲ ਹਬੀਬ ਅਤੇ ਸਜਾਦ ਅਹਿਮਦ ਵਜੋਂ ਹੋਈ ਹੈ।
Six members of a family found dead at their residence in Sidra area of Jammu. Details awaited: J&K Police
— ANI (@ANI) August 17, 2022
J&K | Six members of a family found dead at their residences in Sidra area of Jammu. Details awaited.
Two bodies were found in one house, while four were found in their second house. pic.twitter.com/woHFlOMsW0
— ANI (@ANI) August 17, 2022
ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਸਰੀਰ ‘ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ ਹੈ। ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਕ ਘਰ ‘ਚੋਂ 2 ਲਾਸ਼ਾਂ ਮਿਲੀਆਂ ਹਨ ਜਦਕਿ ਦੂਜੇ ਘਰ ‘ਚੋਂ 4 ਲਾਸ਼ਾਂ ਮਿਲੀਆਂ ਹਨ।
ਲਾਸ਼ਾਂ ਸਿਦਰਾ ਸਥਿਤ ਪਰਿਵਾਰ ਵਾਲਿਆਂ ਦੇ ਘਰੋਂ ਬਰਾਮਦ ਹੋਈਆਂ। ਉਹਨਾਂ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਅੱਜ ਕਸ਼ਮੀਰੀ ਪੰਡਿਤ ਜੰਮੂ ਵਿੱਚ ਟਾਰਗੇਟ ਕਿਲਿੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਹਨ। ਕਸ਼ਮੀਰ ‘ਚ ਅੱਤਵਾਦੀ ਲਗਾਤਾਰ ਕਸ਼ਮੀਰੀ ਪੰਡਿਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਆਜ਼ਾਦੀ ਦਿਹਾੜੇ ‘ਤੇ ਘਾਟੀ ‘ਚ ਕੱਢੀ ਗਈ ਤਿਰੰਗਾ ਯਾਤਰਾ ਤੋਂ ਗੁੱਸੇ ‘ਚ ਆਏ ਅੱਤਵਾਦੀਆਂ ਨੇ ਕੱਲ੍ਹ ਦੋ ਕਸ਼ਮੀਰੀ ਪੰਡਤਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਕਸ਼ਮੀਰੀ ਪੰਡਤਾਂ ਵਿਚ ਗੁੱਸਾ ਹੈ, ਜਿਸ ਦਾ ਉਹ ਅੱਜ ਵਿਰੋਧ ਕਰਨ ਜਾ ਰਹੇ ਹਨ।
ਪਿਛਲੇ 4 ਮਹੀਨਿਆਂ ‘ਚ ਅੱਤਵਾਦੀਆਂ ਨੇ ਖਾਸ ਤੌਰ ‘ਤੇ ਵਾਦੀ ‘ਚ ਕਸ਼ਮੀਰੀ ਪੰਡਤਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਟਾਰਗੇਟ ਕਿਲਿੰਗ ‘ਚ ਮਾਰੇ ਗਏ ਕਸ਼ਮੀਰੀ ਪੰਡਿਤ ਸੁਨੀਲ ਦਾ ਬੀਤੇ ਦਿਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਰਾਜਪਾਲ ਮਨੋਜ ਸਿਨਹਾ ਹਮਲੇ ‘ਚ ਜ਼ਖਮੀ ਪੀਤਾਂਬਰਨਾਥ ਦਾ ਹਾਲ-ਚਾਲ ਜਾਣਨ ਲਈ ਆਰਮੀ ਹਸਪਤਾਲ ਪਹੁੰਚੇ।