ਚੰਡੀਗੜ੍ਹ: ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਿਆਂ ‘ਤੇ ‘ਆਪ’ ਸਰਕਾਰ ਖੁਦ ਹੀ ਘਿਰਦੀ ਜਾ ਰਹੀ ਹੈ। ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੂੰ ਚੁਣੌਤੀ ਦਿੰਦਿਆਂ ਵੱਡਾ ਹਮਲਾ ਕੀਤਾ ਹੈ।
Litmus Test for @AAPPunjab that claims of action agnst illegal possession of Panchayati Land
Wud AAP dispossess LPU land occupied by its Rajya Sabha MP Ashok Mittal?
I challenge @BhagwantMann @ArvindKejriwal to show “Zero Tolerance to Corruption” & take action agnst AAP Party MP pic.twitter.com/jDEol8XlBd
— Manjinder Singh Sirsa (@mssirsa) August 1, 2022
ਉਨ੍ਹਾਂ ਕਿਹਾ ਕਿ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਲਵਲੀ ਯੂਨੀਵਰਸਿਟੀ ਦੇ ਕਬਜ਼ੇ ਹੇਠ ਕੁਝ ਪੰਚਾਇਤੀ ਜ਼ਮੀਨ ਦੀਆਂ ਰਿਪੋਰਟਾਂ ਹਨ। ਇਸ ਦੀ ਜਾਂਚ ਕਰਵਾ ਕੇ ਅਸ਼ੋਕ ਮਿੱਤਲ ਖਿਲਾਫ ਕਾਰਵਾਈ ਹੋਏ। ਉਨ੍ਹਾਂ ਕਿਹਾ ਅਸ਼ੋਕ ਮਿੱਤਲ ਦੀ ਸੰਸਥਾ ਤੋਂ ਨਾਜਾਇਜ਼ ਕਬਜ਼ਾ ਛੁਡਾਵਾ ਕੇ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜ਼ੀਰੋ ਟੌਲਰੈਂਸ ਦੀ ਸਬੂਤ ਦੇਣ।