Punjab News: ਪੰਜਾਬ ‘ਚ ਵੀਆਈਪੀ ਕਲਚਰ ਖਤਮ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਆਪਣੇ ਹੀ ਵੀਆਈਪੀ ਦੌਰੇ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਹੈ। ਸੂਬੇ ‘ਚੋ ਹੋਰ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ‘ਚ ਇਹ ਦਾਅਵੇ ਹਵਾ ਹੁੰਦੇ ਨਜ਼ਰ ਆਏ।
ਇਸੇ ਵੀਆਈਪੀ ਕਲਚਰ ਨੂੰ ਲੈ ਕੇ ਇੱਕ ਵਾਰ ਫਿਰ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ‘ਤੇ ਤੰਜ ਕਸਿਆ ਹੈ । ਸ੍ਰੀ ਹਰਿਮੰਦਰ ਸਾਹਿਬ ‘ਚ ਸੀਐੱਮ ਦੇ ਆਉਣ ‘ਤੇ ਦਿੱਤੇ ਗਏ ਵੀਆਈਪੀ ਟ੍ਰੀਟਮੈਂਟ ਦੀ ਖਬਰ ਦਾ ਹਵਾਲਾ ਦਿੰਦੇ ਹੋਏ ਖਹਿਰਾ ਨੇ ਸੀਐੱਮ ਭਗਵੰਤ ਮਾਨ ਨੂੰ ਸਵਾਲ ਕੀਤਾ। ਉਹਨਾਂ ਸੀਐੱਮ ਨੂੰ ਪੁੱਛਿਆ ਕਿ ਭਗਵੰਤ ਮਾਨ ਜੀ ਹੁਣ ਕਿੱਥੇ ਹੈ ਆਮ ਆਦਮੀ ਕਲਚਰ? ਉਹਨਾਂ ਕਿਹਾ ਕਿ ਘੱਟੋ-ਘੱਟੋ ਧਾਰਮਿਕ ਸਥਾਨਾਂ ਨੂੰ ਵੀਆਈਪੀ ਕਲਚਰ ਤੋਂ ਦੂਰ ਰਹਿਣ ਦਿਓ।
Where’s the Aam Aadmi culture @BhagwantMann ji? Please at least spare our religious places of Vip culture! pic.twitter.com/2bwX3bHkIC
— Sukhpal Singh Khaira (@SukhpalKhaira) August 31, 2022