ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਨਾਰਕੋ-ਟੈਰਰ ‘ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ‘ਚੋਂ 1200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।
ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵੇਚ ਕੇ ਆਉਣ ਵਾਲੇ ਪੈਸੇ ਦੀ ਵਰਤੋਂ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਵਿੱਚ ਕੀਤੀ ਜਾਂਦੀ ਸੀ। ਪੁਲਿਸ ਨੇ 312.5 ਕਿਲੋ ਮੈਥਾਮਫੇਟਾਮਾਈਨ ਤੇ 10 ਕਿਲੋ ਫਾਈਨ ਕੁਆਲਿਟੀ ਦੀ ਹੈਰੋਇਨ ਜ਼ਬਤ ਕੀਤੀ ਹੈ।
ਪੁਲਿਸ ਨੇ 2 ਅਫਗਾਨ ਨਾਗਰਿਕ ਵੀ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤੇ ਹਨ। ਨਸ਼ਿਆਂ ਦੀ ਖੇਪ ਪਹਿਲਾਂ ਚੇਨਈ ਤੋਂ ਲਖਨਊ ਤੇ ਉੱਥੋਂ ਦਿੱਲੀ ਲਿਆਂਦੀ ਗਈ। ਇਹ ਨਸ਼ੇ ਦਿੱਲੀ ਤੋਂ ਹਰਿਆਣਾ, ਪੰਜਾਬ, ਹਿਮਾਚਲ ਤੇ ਰਾਜਸਥਾਨ ਨੂੰ ਸਪਲਾਈ ਕੀਤੇ ਜਾਣੇ ਸਨ।
Source link