Punjab Breaking News, 14 August 2022 LIVE Updates: ਅੱਜ ਪਨਬੱਸ ਤੇ ਪੀਆਰਟੀਸੀ ਤੇ ਰੋਡਵੇਜ਼ ਦੀਆਂ ਬੱਸਾਂ ਸੜਕਾਂ ‘ਤੇ ਨਜ਼ਰ ਨਹੀਂ ਆਉਣਗੀਆਂ। ਮੁਫਤ ਸਫਰ ਦਾ ਫਾਇਦਾ ਲੈਣ ਵਾਲੀਆਂ ਔਰਤਾਂ ਨੂੰ ਅੱਜ ਪ੍ਰਾਈਵੇਟ ਬੱਸਾਂ ‘ਚ ਪੈਸੇ ਖਰਚ ਕੇ ਸਫ਼ਰ ਕਰਨਾ ਪਵੇਗਾ। ਅੱਜ ਤੋਂ ਤਿੰਨ ਦਿਨਾਂ ਤੱਕ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਯੂਨੀਅਨ ਦੇ ਸਮੂਹ ਕੰਟਰੈਕਟ ਕਾਮੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੜਤਾਲ ’ਤੇ ਚਲੇ ਗਏ ਹਨ। ਪੰਜਾਬ ਦੇ 18 ਰੋਡਵੇਜ਼ ਅਤੇ ਪੀਆਰਟੀਸੀ ਦੇ 9 ਡਿਪੂਆਂ ਦੀਆਂ ਕਰੀਬ 2200 ਬੱਸਾਂ ਦੇ ਪਹੀਏ ਅੱਜ ਤੋਂ ਰੁਕ ਗਏ ਹਨ। ਪੰਜਾਬ ‘ਚ ਅਗਲੇ ਤਿੰਨ ਦਿਨ ਬੱਸਾਂ ਦੀ ਹੜਤਾਲ, ਰੋਡਵੇਜ਼,ਪਨਬੱਸ ਤੇ PRTC ਦੀਆਂ 2200 ਬੱਸਾਂ ਦੇ ਪਹੀਏ ਰੁਕੇ
ਸਟਾਕ ਮਾਰਕੀਟ ਦੇ ‘ਬਿਗ ਬੁਲ’ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ
Rakesh Jhunjhunwala Death: ਸਟਾਕ ਮਾਰਕੀਟ ਦੇ ਦਿੱਗਜਾਂ ਵਿੱਚੋਂ ਇੱਕ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੇਸ਼ ਝੁਨਝੁਨਵਾਲਾ ਨੇ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਭਰਤੀ ਕਰਵਾਇਆ ਗਿਆ ਸੀ। ਝੁਨਝੁਨਵਾਲਾ ਦੀ ਮੌਤ ਦਾ ਕਾਰਨ ਮਲਟੀ-ਆਰਗਨ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਉਸ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਨੂੰ ਬੀਤੀ ਸ਼ਾਮ ਹੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਵਿਗੜ ਰਹੀ ਸੀ। ਸਟਾਕ ਮਾਰਕੀਟ ਦੇ ‘ਬਿਗ ਬੁਲ’ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ
‘ਇੱਕ ਵਿਧਾਇਕ-ਇੱਕ ਪੈਨਸ਼ਨ’ ਲਾਗੂ ਹੋਣ ਨਾਲ ਤਿੰਨ ਸਾਬਕਾ ਮੁੱਖ ਮੰਤਰੀਆਂ ਸਣੇ ਕਾਂਗਰਸ
ਪੰਜਾਬ ਵਿੱਚ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਕਾਨੂੰਨ ਲਾਗੂ ਹੋ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਲਿਆਂਦੇ ਗਏ ਇਸ ਨਿਯਮ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨਾਲ ਸਬੰਧਤ ਸਾਬਕਾ ਮੁੱਖ ਮੰਤਰੀਆਂ, ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਵੱਡਾ ਝਟਕਾ ਲੱਗੇਗਾ। ਇਨ੍ਹਾਂ ਵਿੱਚ ਤਿੰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਭੱਠਲ ਵੀ ਸ਼ਾਮਲ ਹਨ। ‘ਇੱਕ ਵਿਧਾਇਕ-ਇੱਕ ਪੈਨਸ਼ਨ’ ਲਾਗੂ ਹੋਣ ਨਾਲ ਤਿੰਨ ਸਾਬਕਾ ਮੁੱਖ ਮੰਤਰੀਆਂ ਸਣੇ ਕਾਂਗਰਸ
ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਢਹਿ-ਢੇਰੀ
ਪਾਕਿਸਤਾਨ ਸਰਕਾਰ ਵੱਲੋਂ ਲਗਾਤਾਰ ਵਰਤੀ ਲਾਪ੍ਰਵਾਹੀ ਕਾਰਨ ਗੁੱਜਰਾਂਵਾਲਾ ਸ਼ਹਿਰ ’ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਛੱਤ ਡਿੱਗ ਗਈ ਹੈ। ਹਾਸਲ ਵੇਰਵਿਆਂ ਮੁਤਾਬਕ ‘ਸ਼ੇਰ-ਏ-ਪੰਜਾਬ’ ਦੀ ਹਵੇਲੀ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਨੂੰ ਇਤਿਹਾਸਕ ਸੈਰ-ਸਪਾਟੇ ਵਾਲੀ ਥਾਂ ਵਿਚ ਤਬਦੀਲ ਕੀਤੇ ਜਾਣ ਲਈ ਸੁਰੱਖਿਅਤ ਕਰਾਰ ਦਿੱਤਾ ਸੀ। ਹਵੇਲੀ ਨੂੰ ਸੈਲਾਨੀਆਂ, ਖਾਸ ਕਰ ਕੇ ਭਾਰਤ ਦੇ ਸਿੱਖਾਂ ਲਈ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਢਹਿ-ਢੇਰੀ
Coronavirus: ਪੰਜਾਬ ‘ਚ ਮੁੜ ਬੇਕਾਬੂ ਹੋ ਰਿਹਾ ਕੋਰੋਨਾ!
ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫੇਰ ਤੋਂ ਪੰਜਾਬ ‘ਚ ਵਧ ਰਿਹਾ ਹੈ। ਪਿਛਲੇ ਸਾਢੇ 4 ਮਹੀਨਿਆਂ ‘ਚ ਇੱਥੇ ਕੋਰੋਨਾ ਨਾਲ 113 ਮੌਤਾਂ ਹੋਈਆਂ ਹਨ।ਸ਼ਨੀਵਾਰ ਨੂੰ ਹੁਸ਼ਿਆਰਪੁਰ ਦੇ ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦੋਂ ਕਿ 274 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਵੱਖ-ਵੱਖ ਜ਼ਿਲ੍ਹਿਆਂ ‘ਚ 98 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ, ਜਦਕਿ 32 ਮਰੀਜ਼ਾਂ ਨੂੰ ICU ‘ਚ ਸ਼ਿਫਟ ਕੀਤਾ ਗਿਆ ਹੈ, 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ। ਸੂਬੇ ‘ਚ ਇਸ ਸਮੇਂ 2344 ਐਕਟਿਵ ਮਰੀਜ਼ ਹਨ। Coronavirus: ਪੰਜਾਬ ‘ਚ ਮੁੜ ਬੇਕਾਬੂ ਹੋ ਰਿਹਾ ਕੋਰੋਨਾ!
Source link