Breaking News

PUNJAB DAY MELA 27 AUG 2022 11AM TO 7PM

LISTEN LIVE RADIO

ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ ਮਾਡਲ ਕਮਲ ਖੰਗੂੜਾ, 200 ਤੋਂ ਵੱਧ ਗਾਣਿਆਂ `ਚ ਆਈ ਨਜ਼ਰ, ਅੱਜ ਕਰਦੀ ਹੈ ਇਹ ਕੰਮ

Kamaldeep Kaur Khangura: ਇਹ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਉਹ ਕੋਈ ਹੋਰ ਨਹੀਂ, ਪੰਜਾਬੀ ਮਾਡਲ ਕਮਲ ਖੰਗੂੜਾ ਹੈ। ਕਮਲਦੀਪ ਕੌਰ ਖੰਗੂੜਾ ਨੂੰ ਤੁਸੀਂ ਪੁਰਾਣੇ ਪੰਜਾਬੀ ਗਾਣਿਆਂ `ਚ ਕਾਫ਼ੀ ਦੇਖਿਆ ਹੋਵੇਗਾ। ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ। ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਇਹ ਗੱਲ ਨਹੀਂ ਕਿ ਅੱਜ ਇਨ੍ਹਾਂ ਲਈ ਲੋਕਾਂ ਦੀ ਦੀਵਾਨਗੀ ਘਟ ਗਈ ਹੈ। ਕਮਲਦੀਪ ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ। 


ਕਮਲ ਖੰਗੂੜਾ ਦਾ ਜਨਮ 17 ਦਸੰਬਰ ਨੂੰ ਪਟਿਆਲਾ `ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਰਿਹਾ ਹੈ। 2008 `ਚ ਉਸ ਦੇ ਸਿਰ ਤੇ ਮਿਸ ਪਟਿਆਲਾ ਦਾ ਤਾਜ ਸਜਿਆ। ਇਸ ਦੇ ਨਾਲ ਨਾਲ ਉਹ 200 ਤੋਂ ਵੱਧ ਪੰਜਾਬੀ ਗਾਣਿਆਂ `ਚ ਮਾਡਲਿੰਗ ਕਰਦੀ ਨਜ਼ਰ ਆਈ ਹੈ। ਛੁੱਟੀਆਂ, ਵਿਆਹ ਕਰਤਾ, ਹਿੱਕ ਠੋਕ ਕੇ ਤੇ ਹੋਰ ਕਈ ਗੀਤ ਉਨ੍ਹਾਂ ਦੇ ਯਾਦਗਾਰੀ ਗਾਣੇ ਹਨ। 


ਕਮਲਦੀਪ ਬੇਹੱਦ ਖੂਬਸੂਰਤ ਹੈ। ਖਾਸ ਕਰਕੇ ਉਨ੍ਹਾਂ ਦੀਆਂ ਕਾਤਲ ਅੱਖਾਂ ਸਭ ਨੂੰ ਦੀਵਾਨਾ ਬਣਾਉਂਦੀਆਂ ਹਨ। ਕਮਲਦੀਪ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਸ਼ਕਲ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਕਾਫ਼ੀ ਮਿਲਦੀ ਹੈ। ਉਨ੍ਹਾਂ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ। 


ਕਮਲਦੀਪ ਦੇ ਪਰਿਵਾਰ `ਚ ਉਨ੍ਹਾਂ ਦੇ ਮਾਤਾ ਪਿਤਾ ਤੇ ਦੋ ਭਰਾ ਹਨ। ਕਮਲਦੀਪ ਦੀ ਆਪਣੀ ਮੰਮੀ ਨਾਲ ਬਹੁਤ ਖਾਸ ਬਾਂਡਿੰਗ ਹੈ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਕਸਰ ਆਪਣੀ ਮੰਮੀ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


2014 `ਚ ਹੋਇਆ ਵਿਆਹ
ਕਮਲਦੀਪ ਆਪਣੇ ਕਰੀਅਰ ਦੀ ਚੋਟੀ ਤੇ ਸੀ। ਜਦੋਂ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। ਦਸ ਦਈਏ ਕਿ ਕਮਲਦੀਪ ਨੇ ਵਿੱਕੀ ਸ਼ੇਰਗਿੱਲ ਨਾਲ 19 ਅਕਤੂਬਰ 2014 `ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਕੈਨੇਡਾ `ਚ ਸੈਟਲ ਹੋ ਗਈ।

ਅੱਜ ਵੀ ਇੰਡਸਟਰੀ `ਚ ਸਰਗਰਮ ਹੈ ਕਮਲਦੀਪ
ਕਮਲਦੀਪ ਅੱਜ ਵੀ ਪੰਜਾਬੀ ਇੰਡਸਟਰੀ `ਚ ਮਾਡਲ ਤੇ ਸਿੰਗਰ ਵਜੋਂ ਸਰਗਰਮ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਵੀ ਡਾਇਰੈਕਟ ਕੀਤੇ ਹਨ। ਉਹ ਕਈ ਨਵੇਂ ਗੀਤਾਂ `ਚ ਮਾਡਲ ਦੇ ਰੂਪ `ਚ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਨਾਲ ਦਸ ਦਈਏ ਕਿ ਕਮਲਦੀਪ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਵੀਡੀਓਜ਼ ਨਾਲ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਕਮਲਦੀਪ ਦੇ 9 ਲੱਖ ਤੋਂ ਜ਼ਿਆਦਾ ਫ਼ਾਲੋਅਰਜ਼ ਹਨ।    

ਇਹ ਵੀ ਪੜ੍ਹੋ: ਨੀਰੂ ਬਾਜਵਾ 150 ਕਰੋੜ ਜਾਇਦਾਦ ਦੀ ਮਾਲਕਣ, ਕੈਨੇਡਾ `ਚ ਆਲੀਸ਼ਾਨ ਬੰਗਲਾ, ਮਹਿੰਗੀ ਕਾਰਾਂ, ਸ਼ਾਹੀ ਜ਼ਿੰਦਗੀ ਜਿਉਂਦੀ ਹੈ ਅਦਾਕਾਰਾ




Source link

About admin

Check Also

G-7 Summit: ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੀ ਵਾਰ ਹੀਰੋਸ਼ੀਮਾ ਜਾਣਗੇ ਭਾਰਤੀ ਪ੍ਰਧਾਨ ਮੰਤਰੀ

G-7 Summit Hiroshima: ਪ੍ਰਧਾਨ ਮੰਤਰੀ ਨਰਿੰਦਰ ਮੋਦੀ G-7 ਸਿਖਰ ਸੰਮੇਲਨ (G-7 Summit) ‘ਚ ਹਿੱਸਾ ਲੈਣ …

One comment

  1. Hmm it appears like your blog ate my first comment (it was extremely long) so I guess I’ll just sum it up what I had written and
    say, I’m thoroughly enjoying your blog. I as well am an aspiring blog writer but I’m
    still new to everything. Do you have any helpful hints for newbie blog writers?
    I’d really appreciate it.

Leave a Reply

Your email address will not be published.

June 2023
M T W T F S S
 1234
567891011
12131415161718
19202122232425
2627282930