ਹਾਲਾਂਕਿ, ਕੱਟੜ ਅਪਰਾਧੀਆਂ, ਗੈਂਗਸਟਰਾਂ , ਉੱਚ ਜੋਖਮ ਵਾਲੇ ਕੈਦੀਆਂ ਅਤੇ ਯੌਨ ਸਬੰਧੀ ਅਪਰਾਧਾਂ ਵਿੱਚ ਸ਼ਾਮਿਲ ਕੈਦੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਆਗਿਆ ਨਹੀਂ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਹੀ ਆਗਿਆ ਦਿੱਤੀ ਗਈ ਹੈ। ਇਸ ਸਮੇਂ ਦੇ ਦੌਰਾਨ ਦੋ ਘੰਟੇ ਦੀ ਮੁਲਾਕਾਤ ਦੀ ਆਗਿਆ ਦਿੱਤੀ ਜਾਏਗੀ। ਵਿਭਾਗ ਨੇ ਇਸ ਯੋਜਨਾ ਲਈ ਬਾਥਰੂਮ ਦੇ ਨਾਲ ਇੱਕ ਵੱਖਰਾ ਕਮਰਾ ਮਾਰਕ ਕੀਤਾ ਹੈ।
ਜੇਲ੍ਹ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੈਦੀਆਂ ਨੂੰ ਪਹਿਲ ਦਿੱਤੀ ਜਾਵੇਗੀ ,ਜੋ ਜੇਲ੍ਹਾਂ ਵਿੱਚ ਸਭ ਤੋਂ ਲੰਬੇ ਤੱਕ ਰਹੇ ਹਨ। ਇਸ ਦੇ ਨਾਲ ਹੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸਾਡੇ ਕੋਲ ਜ਼ੋ ਜਾਣਕਾਰੀ ਹੈ ,ਉਸ ਦੇ ਅਨੁਸਾਰ ਪੰਜਾਬ ਜੇਲ੍ਹਾਂ ਵਿੱਚ ਕੈਦੀਆਂ ਦੇ ਲਈ ਦੇਸ਼ ਵਿੱਚ ਵਿਆਹੁਤਾ ਮੁਲਾਕਾਤ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਹੈ। ਵਿਭਾਗ ਨੂੰ ਉਮੀਦ ਹੈ ਕਿ ਇਸ ਪਹਿਲ ਨਾਲ ਕੈਦੀਆਂ ਦੇ ਵਿਆਹੁਤਾ ਬੰਧਨ ਮਜ਼ਬੂਤ ਹੋਣਗੇ ਅਤੇ ਕੈਦੀਆਂ ਦਾ ਚੰਗਾ ਆਚਰਣ ਵੀ ਯਕੀਨੀ ਹੋਵੇਗਾ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜੇਲ੍ਹ ਵਿਭਾਗ ਨੇ ਕੈਦੀਆਂ ਲਈ ਇਕ ਪ੍ਰੋਗਰਾਮ ਸ਼ੁਰੂ ਕੀਤਾ ਸੀ ,ਜਿਸ ਨਾਲ ਉਨ੍ਹਾਂ ਜੇਲ੍ਹ ਕੈਂਪਸ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਮਿਲੀ ਹੈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਲੁਧਿਆਣਾ ਤੋਂ ਜੇਲ੍ਹ ਤੋਂ ਕੀਤੀ ਗਈ ਸੀ। ਕੈਦੀ ਅਤੇ ਵਿਚਾਰਅਧੀਨ ਕੈਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਿਅਕਤੀਗਤ ਰੂਪ ਨਾਲ ਹਰ ਤਿਮਾਹੀ ਵਿੱਚ ਇੱਕ ਘੰਟੇ ਲਈ ਜੇਲ੍ਹ ਕੰਪਲੈਕਸ ਦੇ ਅੰਦਰ ਵੱਖਰੇ ਤੌਰ ‘ਤੇ ਨਿਰਧਾਰਤ ਕਮਰਿਆਂ ਵਿਚ ਮਿਲ ਸਕਦੇ ਹਨ ਅਤੇ ਪਰਿਵਾਰਕ ਮੈਂਬਰ ਵੀ ਕੈਦੀਆਂ ਨਾਲ ਭੋਜਨ ਦਾ ਅਨੰਦ ਲੈ ਸਕਦੇ ਹਨ।
Source link