ਚੰਡੀਗੜ੍ਹ: ਪੰਜਾਬ ਦੀਆਂ ਸਿਹਤ ਸਹੂਲਤਾਂ ਇਕ ਵਾਰ ਫੇਰ ਸਵਾਲਾਂ ਦੇ ਘੇਰੇ ‘ਚ ਹਨ।ਹਸਪਤਾਲਾਂ ‘ਚ ਡਾਕਟਰਾਂ ਦੀ ਕਮੀ, ਦਵਾਈਆਂ ਦੀ ਘਾਟ ਅਤੇ ਹੋਰ ਸੇਵਾਵਾਂ ਦਾ ਦਰੁਸਤ ਨਾ ਹੋਣਾ ਮਾਨ ਸਰਕਾਰ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਹਾਲਾਂਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਸੂਬੇ ਭਰ ‘ਚ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਹਨ। ਪਰ ਸਰਕਾਰੀ ਹਸਪਤਾਲਾਂ ਅਤੇ ਪਿੰਡਾਂ ‘ਚ ਡਿਸਪੈਂਸਰੀਆਂ ਦੀ ਹਾਲਤ ਖਸਤਾ ਹੈ।ਹੁਣ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਮਾਨ ਸਰਕਾਰ ‘ਤੇ ਹਮਲਾ ਬੋਲਿਆ ਹੈ।
ਪਰਗਟ ਸਿੰਘ ਨੇ ਟਵੀਟ ਕਰ ਕਿਹਾ, “ਇਹ ਹੈ ਪੰਜਾਬ ਵਿੱਚ ਤੁਹਾਡੀਆਂ ਸਿਹਤ ਸਹੂਲਤਾਂ ਦੀ ਅਸਲੀਅਤ। ਰੋਜ਼ਾਨਾ ਕਰੋੜਾਂ ਦੇ ਇਸ਼ਤਿਹਾਰ ਦੇਣ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਦਾ ਧਿਆਨ ਕਿਸੇ ਪਾਸੇ ਨਹੀਂ ਹੈ।ਨਾ ਡਾਕਟਰ ਹਨ ਅਤੇ ਨਾ ਹੀ ਦਵਾਈਆਂ ਹਨ।”
ये है पंजाब में आप की स्वास्थ्य सुविधाओं की असलियत।
रोज करोड़ों के विज्ञापन देने के सिवा @BhagwantMann सरकार का ध्यान और किसी तरफ़ नहीं है।ना डाक्टर हैं ना दवाएँ हैं । pic.twitter.com/IQcnyQR641
— Pargat Singh (@PargatSOfficial) September 11, 2022
ਇਸ ਦੇ ਨਾਲ ਪਰਗਟ ਸਿੰਘ ਨੇ ਇਕ ਅਖ਼ਬਾਰ ਦੀ ਖ਼ਬਰ ਵੀ ਸ਼ੇਅਰ ਕੀਤੀ ਹੈ।ਜਿਸ ਵਿੱਚ ਦੱਸਿਆ ਗਿਆ ਹੈ ਕਿ ਡਿਲਵਰੀ ਲਈ ਜਦੋਂ ਪਰਿਵਾਰ ਰਾਤ ਨੂੰ ਸਿਵਲ ਹਸਪਤਾਲ ਪਹੁੰਚਿਆ ਤਾਂ ਸਟਾਫ ਨੇ ਕਿਹਾ ਕਿ ਡਾਕਟਰ ਹੈ ਨਹੀਂ ਕਿਤੇ ਹੋਰ ਲੈ ਜਾਓ।ਸਟਾਫ ਨੇ ਇਹ ਵੀ ਕਿਹਾ ਕਿ ਜੇਕਰ ਖੂਨ ਜਾਂ ਅਪਰੇਸ਼ਨ ਦੀ ਲੋੜ ਪਈ ਤਾਂ ਇੱਥੇ ਨਹੀਂ ਹੋ ਪਾਏਗਾ।
ਉਧਰ ਐਸਐਮਓ ਨੇ ਕਿਹਾ ਕਿ ਰਾਤ ਨੂੰ ਐੱਨਐੱਚਐਮ ਅਤੇ ਸਰਜਨ ਦੀ ਡਿਊਟੀ ਹੁੰਦੀ ਹੈ। ਉਹ ਜਾਂਚ ਕਰਨਗੇ ਕਿ ਅਜਿਹਾ ਕਿਉਂ ਹੋਇਆ ਹੈ। ਮਜਬੂਰ ਪਰਿਵਾਰ ਨੂੰ ਪ੍ਰਾਈਵੇਟ ਹਸਪਤਲ ਜਾਣਾ ਪਿਆ ਜਿੱਥੇ ਡਿਲਵਰੀ ਲਈ ਉਨ੍ਹਾਂ ਨੂੰ 30 ਹਜ਼ਾਰ ਰੁਪਏ ਖਰਚ ਕਰਨੇ ਪਏ।