ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਲਵੰਡੀ ਸਾਬੋ ਵਿੱਚ ਬਣੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਪਲਾਂਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨਾਲ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਮੌਕੇ ਤੇ ਮੌਜੂਦ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਸਾਂਝੀ ਕੀਤੀ।
ਸ਼੍ਰੋਮਣੀ ਅਕਾਲੀ ਦਲ ਦਾ ਐਲਾਨ, ਪਾਰਟੀ ‘ਚ ਇੱਕ ਪਰਿਵਾਰ, ਇੱਕ ਟਿਕਟ ਫਾਰਮੂਲਾ ਲਾਗੂ
ਸੀਐਮ ਮਾਨ ਨੇ ਟਵੀਟ ਕਰ ਲਿਖਿਆ, “ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਤਲਵੰਡੀ ਸਾਬੋ ਵਿਖੇ ਅੱਜ HMEL ਪਲਾਂਟ ਦਾ ਦੌਰਾ ਕੀਤਾ। ਪਲਾਂਟ ਨਾਲ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਬਹੁਤ ਫਾਇਦਾ ਹੋਵੇਗਾ। ਨੌਜਵਾਨਾਂ ਪੰਜਾਬੀਆਂ ਨੂੰ ਰੁਜ਼ਗਾਰ ਵੀ ਮਿਲੇਗਾ। ਅਸੀਂ ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਲਈ ਨਿਵੇਸ਼ ਵੱਲ ਜ਼ੋਰ ਦੇ ਰਹੇ ਹਾਂ।”
ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਤਲਵੰਡੀ ਸਾਬੋ ਵਿਖੇ ਅੱਜ HMEL ਪਲਾਂਟ ਦਾ ਦੌਰਾ ਕੀਤਾ…
ਪਲਾਂਟ ਨਾਲ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਬਹੁਤ ਫਾਇਦਾ ਹੋਵੇਗਾ…ਨੌਜਵਾਨਾਂ ਪੰਜਾਬੀਆਂ ਨੂੰ ਰੁਜ਼ਗਾਰ ਵੀ ਮਿਲੇਗਾ…ਅਸੀਂ ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਲਈ ਨਿਵੇਸ਼ ਵੱਲ ਜ਼ੋਰ ਦੇ ਰਹੇ ਹਾਂ… pic.twitter.com/zXJpfE7fGo
— Bhagwant Mann (@BhagwantMann) September 2, 2022
ਸੂਬੇ ਵਿੱਚ ਆਪ ਨੂੰ ਸੱਤਾ ਸੰਭਾਲੇ 6 ਮਹੀਨੇ ਪੂਰੇ ਹੋਣ ਵਾਲੇ ਹਨ ਤੇ ਚੋਣਾਂ ਤੋਂ ਪਹਿਲਾਂ ਆਪ ਵੱਲੋਂ ਸੂਬੇ ਦੇ ਲੋਕਾਂ ਨੂੰ ਕਈ ਗਾਰੰਟੀਆਂ ਦਿੱਤੀਆਂ ਗਈਆਂ ਸੀ ਜਿਸ ਵਿੱਚੋਂ ਰੁਜ਼ਗਾਰ ਵੀ ਇੱਕ ਸੀ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇੰਡਸਟਰੀ ਨੂੰ ਵਧਾਉਣ ਲਈ ਯਤਨਸ਼ੀਲ ਹਨ।
ਭਗਵੰਤ ਮਾਨ ਸਰਕਾਰ ਦਾ ਨਾਜਾਇਜ਼ ਸ਼ਰਾਬ ‘ਤੇ ਵੱਡਾ ਐਕਸ਼ਨ, ਲੁਧਿਆਣਾ ‘ਚ 145000 ਲੀਟਰ ਲਾਹਣ ਬਰਾਮਦ