Punjab Breaking News, 23 August 2022 LIVE Updates: ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਘੁਟਾਲਿਆਂ ਦੇ ਲਗਾਤਾਰ ਖੁਲਾਸੇ ਹੋ ਰਹੇ ਹਨ। ਹੁਣ ਤੱਕ ਕਈ ਮੰਤਰੀਆਂ ਖਿਲਾਫ ਕਾਰਵਾਈ ਚੱਲ ਰਹੀ ਹੈ। ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੰਗਤ ਸਿੰਘ ਗਿਲਜੀਆਂ ਵੀ ਜ਼ਮਾਨਤ ‘ਤੇ ਬਾਹਰ ਹਨ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਘੁਟਾਲਿਆਂ ਨਾਲ ਜੁੜ ਰਿਹਾ ਹੈ। ਬੀਤੇ ਦਿਨ ਵਿਜੀਲੈਂਸ ਵੱਲੋਂ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਬਕਾ ਕਾਂਗਰਸੀ ਮੰਤਰੀਆਂ ‘ਤੇ ‘ਆਪ’ ਸਰਕਾਰ ਦਾ ਸ਼ਿਕੰਜਾ! ਆਸ਼ੂ ਤੋਂ ਬਾਅਦ ਹੁਣ ਇਹ ਮੰਤਰੀ ਵੀ ਸਰਕਾਰ ਦੀ ਰਡਾਰ ‘ਤੇ
ਸ਼ਰਮਨਾਕ ! ਸੱਤਾ ਦੇ ਨਸ਼ੇ ‘ਚ ਮੰਤਰੀ ਅਜੈ ਮਿਸ਼ਰਾ ਟੇਨੀ ਕਿਸਾਨਾਂ ਨੂੰ “ਕੁੱਤੇ” ਕਹਿ ਰਿਹਾ, ਭਾਜਪਾ ਇਸ ਨੂੰ ਤੁਰੰਤ ਬਰਖਾਸਤ ਕਰੇ: ਸੁਖਪਾਲ ਖਹਿਰਾ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਕਿਸਾਨਾਂ ਬਾਰੇ ਬਿਆਨਬਾਜ਼ੀ ਕਰਕੇ ਮੁੜ ਵਿਵਾਦਾਂ ਵਿੱਚ ਘਿਰ ਗਿਆ ਹੈ। ਭੁਲੱਬ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਇੱਥੋਂ ਤੱਕ ਤਾਂ ਮੁਗਲਾਂ ਜਾਂ ਅੰਗਰੇਜ਼ਾਂ ਨੇ ਵੀ ਭਾਰਤ ਦੇ ਕਿਸਾਨਾਂ ਦਾ ਮਜ਼ਾਕ ਨਹੀਂ ਉਡਾਇਆ ਹੋਵੇਗਾ, ਜਿਸ ਤਰ੍ਹਾਂ ਇਹ ਸੱਤਾ ਦੇ ਨਸ਼ੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਉਨ੍ਹਾਂ ਨੂੰ “ਕੁੱਤੇ” ਕਹਿ ਰਿਹਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਤੁਸੀਂ ਨਿਰਦੋਸ਼ ਕਿਸਾਨਾਂ ਤੇ ਪੱਤਰਕਾਰਾਂ ਨੂੰ ਮਾਰਦੇ ਹੋ ਤੇ ਫਿਰ ਉਨ੍ਹਾਂ ਨੂੰ “ਕੁੱਤੇ” ਕਹਿੰਦੇ ਹੋ ਸ਼ਰਮਨਾਕ ਅਜਿਹੇ ਨੇਤਾਵਾਂ ‘ਤੇ! ਜੇਕਰ ਬੀਜੇਪੀ ਵਿੱਚ ਇਨਸਾਨੀਅਤ ਦਾ ਜ਼ਰਾ ਵੀ ਸਤਿਕਾਰ ਹੈ ਤਾਂ ਉਸ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਸ਼ਰਮਨਾਕ ! ਸੱਤਾ ਦੇ ਨਸ਼ੇ ‘ਚ ਮੰਤਰੀ ਅਜੈ ਮਿਸ਼ਰਾ ਟੇਨੀ ਕਿਸਾਨਾਂ ਨੂੰ “ਕੁੱਤੇ” ਕਹਿ ਰਿਹਾ, ਭਾਜਪਾ ਇਸ ਨੂੰ ਤੁਰੰਤ ਬਰਖਾਸਤ ਕਰੇ: ਸੁਖਪਾਲ ਖਹਿਰਾ
ਟਿਕਟੌਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ
ਟਿਕਟੋਕ ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਗੋਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸੋਨਾਲੀ ਫੋਗਾਟ ਦੀ ਗੋਆ ‘ਚ ਲਾਸ਼ ਮਿਲੀ ਹੈ। ਇਸ ਖ਼ਬਰ ਤੋਂ ਬਾਅਦ ਕਰੋੜਾਂ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਭਾਜਪਾ ਨੇ ਉਨ੍ਹਾਂ ਨੂੰ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ। ਭਾਜਪਾ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਲਈ ਭਜਨ ਲਾਲ ਦੇ ਪਰਿਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਹਲਕਾ ਆਦਮਪੁਰ ਤੋਂ ਉਮੀਦਵਾਰ ਐਲਾਨਿਆ ਸੀ , ਪਰ ਉਹ ਚੋਣ ਹਾਰ ਗਈ ਸੀ। ਟਿਕਟੌਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ
ਦਿੱਲੀ ਸਮੇਤ ਪੰਜਾਬ ਤੇ ਇਹਨਾਂ ਰਾਜਾਂ ਵਿੱਚ ਛਾਏ ਰਹਿਣਗੇ ਬੱਦਲ, ਇੱਥੇ ਪਵੇਗਾ ਭਾਰੀ ਮੀਂਹ, ਜਾਣੋ ਉੱਤਰ ਭਾਰਤ ਦੇ ਮੌਸਮ ਦਾ ਹਾਲ
ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਮਹਿੰਗਾ ਪਿਆ ਵਿਜੀਲੈਂਸ ਟੀਮ ਨਾਲ ਪੰਗਾ, ਸੀਪੀ ਨੂੰ ਕੀਤੀ ਸ਼ਿਕਾਇਤ
Source link