Punjab Breaking News, 9 August 2022 LIVE Updates: ਚੋਣਾਂ ਵਿੱਚ ਲਗਾਤਾਰ ਹਾਰਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਭੂਚਾਲ ਆਇਆ ਹੋਇਆ ਹੈ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਕਿ ਜੇ ਉਨ੍ਹਾਂ ਜਥੇਬੰਦੀ ਦਾ ਵਜੂਦ ਬਚਾਉਣਾ ਹੈ ਤਾਂ ਉਹ ਸੱਤਾ ਪ੍ਰਾਪਤੀ ਦਾ ਮੰਤਵ ਇੱਕ ਪਾਸੇ ਰੱਖ ਕੇ ਪੰਥ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ। ਸ਼੍ਰੋਮਣੀ ਅਕਾਲੀ ਦਲ ਅੰਦਰ ਭੂਚਾਲ! ਜੇ ਵਜੂਦ ਬਚਾਉਣਾ ਤਾਂ ਸੱਤਾ ਪ੍ਰਾਪਤੀ ਦੀ ਥਾਂ ਪੰਥ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰੋ: ਜਥੇਦਾਰ
ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦੀ ਵੀਡੀਓ ‘ਚ ਆਏ ਨਜ਼ਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਖਹਿਰਾ ਨੇ ਸੀਐਮ ਮਾਨ ਤੇ ਕੇਜਰੀਵਾਲ ਤੋਂ ਮੰਗਿਆ ਜਵਾਬ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਇੱਕ ਵੱਡੇ ਵਿਵਾਦ ਵਿੱਚ ਫਸ ਗਏ ਹਨ। ਉਹ ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲੇ ‘ਤੇ ਹੋਈ ਹਿੰਸਾ ਦੇ ਸਮੇਂ ਵੀ ਮੌਜੂਦ ਸੀ। ਉਹ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਏ ਦੀਪ ਸਿੱਧੂ ਦੀ ਵੀਡੀਓ ਵਿੱਚ ਨਜ਼ਰ ਆਏ ਹਨ। ਉਸੇ ਦਿਨ ਤਿਰੰਗੇ ਦੀ ਬਜਾਏ ਕਿਸਾਨ ਅੰਦੋਲਨ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਨੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਇਆ ਸੀ। Watch: ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦੀ ਵੀਡੀਓ ‘ਚ ਆਏ ਨਜ਼ਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਖਹਿਰਾ ਨੇ ਸੀਐਮ ਮਾਨ ਤੇ ਕੇਜਰੀਵਾਲ ਤੋਂ ਮੰਗਿਆ ਜਵਾਬ
Mankirt Aulakh: ਮਨਕੀਰਤ ਔਲਖ ਮੁੜ ਵਿਵਾਦਾਂ `ਚ, ਪੰਜਾਬੀ ਸਿੰਗਰ ਖਿਲਾਫ਼ ਕੋਰਟ `ਚ ਕੇਸ, ਇਹ ਹੈ ਮਾਮਲਾ
ਪੰਜਾਬੀ ਸਿੰਗਰ ਮਨਕੀਰਤ ਔਲਖ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਹੁਣ ਫ਼ਿਰ ਤੋਂ ਸਿੰਗਰ ਮੁਸ਼ਕਲਾਂ `ਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਹੱਤਿਆ ਕਾਂਡ `ਚ ਨਾਂ ਸਾਹਮਣੇ ਆਉਣ ਤੋਂ ਬਾਅਦ ਮਨਕੀਰਤ ਔਲਖ ਵਿਦੇਸ਼ ਚਲੇ ਗਏ। ਉੱਥੇ ਹਾਲਾਂਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਨੇ ਕਲੀਨ ਚਿੱਟ ਦਿਤੀ, ਪਰ ਇਸ ਤੋਂ ਬਾਅਦ ਔਲਖ ਨੇ ਵਿੱਕੀ ਮਿੱਡੂਖੇੜਾ ਦੇ ਜਨਮਦਿਨ ਤੇ 27 ਜੁਲਾਈ `ਤੇ ਇੰਸਟਾਗ੍ਰਾਮ `ਤੇ ਸਟੋਰੀ ਪਾਈ ਤੇ ਉਸ ਨੂੰ ਬੁਰੀ ਤਰ੍ਹਾਂ ਟਰੋਲ ਕਰ ਦਿਤਾ ਗਿਆ। Mankirt Aulakh: ਮਨਕੀਰਤ ਔਲਖ ਮੁੜ ਵਿਵਾਦਾਂ `ਚ, ਪੰਜਾਬੀ ਸਿੰਗਰ ਖਿਲਾਫ਼ ਕੋਰਟ `ਚ ਕੇਸ, ਇਹ ਹੈ ਮਾਮਲਾ
ਮਫ਼ਤ ਵਾਲੀਆਂ ਯੋਜਨਾਵਾਂ ਦੇ ਬਚਾਅ ‘ਚ ਸੁਪਰੀਮ ਕਰੋਟ ਪੁੱਜੀ ਆਮ ਆਦਮੀ ਪਾਰਟੀ, ਪਟੀਸ਼ਨਕਰਤਾ ਦੀ ਨੀਅਤ ‘ਚ ਚੁੱਕਿਆ ਸਵਾਲ
ਮੁਫਤ ਸਕੀਮਾਂ ਦੇ ਬਚਾਅ ਵਿੱਚ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਪਹੁੰਚ ਗਈ ਹੈ। ‘ਆਪ’ ਨੇ ਅਜਿਹੀਆਂ ਸਕੀਮਾਂ ਦੇ ਐਲਾਨ ਨੂੰ ਸਿਆਸੀ ਪਾਰਟੀਆਂ ਦਾ ਜਮਹੂਰੀ ਤੇ ਸੰਵਿਧਾਨਕ ਹੱਕ ਦੱਸਿਆ ਹੈ। ਪਾਰਟੀ ਵੱਲੋਂ ਦਾਇਰ ਅਰਜ਼ੀ ਵਿੱਚ ਪਟੀਸ਼ਨਰ ਅਸ਼ਵਨੀ ਉਪਾਧਿਆਏ ਦੀ ਨੀਅਤ ’ਤੇ ਵੀ ਸਵਾਲ ਉਠਾਏ ਗਏ ਹਨ। ਮਫ਼ਤ ਵਾਲੀਆਂ ਯੋਜਨਾਵਾਂ ਦੇ ਬਚਾਅ ‘ਚ ਸੁਪਰੀਮ ਕਰੋਟ ਪੁੱਜੀ ਆਮ ਆਦਮੀ ਪਾਰਟੀ, ਪਟੀਸ਼ਨਕਰਤਾ ਦੀ ਨੀਅਤ ‘ਚ ਚੁੱਕਿਆ ਸਵਾਲ
15 ਅਗਸਤ ਕਰਕੇ ਹਾਈ ਅਲਰਟ, ਛਾਉਣੀ ‘ਚ ਤਬਦੀਲ ਰਾਜਧਾਨੀ, 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
ਦੇਸ਼ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਮਨਾਉਣ ਲਈ ਤਿਆਰ ਹੈ। ਇਸ ਕਾਰਨ ਪੁਲਿਸ ਵੀ 15 ਅਗਸਤ ਨੂੰ ਹਾਈ ਅਲਰਟ ‘ਤੇ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਦਿੱਲੀ ‘ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਵੀ ਸੁਰੱਖਿਆ ਨੂੰ ਲੈ ਕੇ ਮੀਟਿੰਗ ਕੀਤੀ ਹੈ।ਦਿੱਲੀ ਪੁਲਿਸ ਦੇ 10 ਹਜ਼ਾਰ ਤੋਂ ਵੱਧ ਜਵਾਨ ਲਾਲ ਕਿਲੇ ਦੇ ਆਲੇ-ਦੁਆਲੇ ਅਤੇ ਇਸ ਵੱਲ ਜਾਣ ਵਾਲੀਆਂ ਸੜਕਾਂ ‘ਤੇ ਤਾਇਨਾਤ ਰਹਿਣਗੇ। ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਪੁਲਿਸ ਦਾ ਪਹਿਰਾ ਹੋਵੇਗਾ। ਇਸ ਵਾਰ ਲੋਕਾਂ ਨੂੰ ਪਤੰਗਾਂ ਅਤੇ ਗੁਬਾਰੇ ਉਡਾਉਣ ਤੋਂ ਵੀ ਰੋਕਿਆ ਜਾਵੇਗਾ, ਜਦਕਿ ਇਲਾਕੇ ਵਿੱਚ ਪਤੰਗਬਾਜ਼ੀ ਨੂੰ ਰੋਕਣ ਲਈ 400 ਤੋਂ ਵੱਧ ਪਤੰਗ ਫੜਨ ਵਾਲੇ ਤਾਇਨਾਤ ਕੀਤੇ ਜਾਣਗੇ। 15 ਅਗਸਤ ਕਰਕੇ ਹਾਈ ਅਲਰਟ, ਛਾਉਣੀ ‘ਚ ਤਬਦੀਲ ਰਾਜਧਾਨੀ, 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
Source link