Breaking News

PUNJAB DAY MELA 27 AUG 2022 11AM TO 7PM

LISTEN LIVE RADIO

ਸੀਐਮ ਭਗਵੰਤ ਮਾਨ ਦੇ ਮੰਤਰੀਆਂ ਦੀ ਸੀਨੀਅਰਤਾ ਤੈਅ, ਨੰਬਰ ਵਨ ਹਰਪਾਲ ਚੀਮਾ ਤੇ ਨੰਬਰ 2 ਅਮਨ ਅਰੋੜਾ, ਵੇਖੋ ਪੂਰੀ ਲਿ

Chandigarh: ਮੰਤਰੀ ਮੰਡਲ ਦੇ ਹੋਏ ਵਾਧੇ ਉਪਰੰਤ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਤੈਅ ਕੀਤੀ ਗਈ ਹੈ। ਹੁਣ ਇਸ ਸੀਨੀਅਰਤਾ ਮੁਤਾਬਕ ਹੀ ਮੀਟਿਗਾਂ ਵਿੱਚ ਕੈਬਨਿਟ ਮੰਤਰੀਆਂ ਦੇ ਬੈਠਣ ਦੀ ਵਿਵਸਥਾ ਹੋਏਗੀ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਈ ਨਵੇਂ ਮੰਤਰੀ ਬਣਾਏ ਗਏ ਹਨ। ਇਹ ਮੰਤਰੀ ਪਹਿਲੇ ਮੰਤਰੀਆਂ ਨਾਲੋਂ ਸੀਨੀਅਰ ਹਨ। ਇਸ ਲਈ ਨਵੇਂ ਸਿਰੇ ਤੋਂ ਸੀਨੀਅਰਤਾ ਤੈਅ ਕੀਤੀ ਗਈ ਹੈ।

ਸੂਤਰਾਂ ਮੁਤਾਬਕ ਪੰਜਾਬ ਪ੍ਰਸ਼ਾਸਕੀ ਅਫਸਰ-1 ਸਾਖਾ ਸਿਵਲ ਸਕੱਤਰੇਤ ਵੱਲੋਂ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਤੈਅ ਕੀਤੀ ਗਈ ਹੈ। ਇਸ ਮੁਤਾਬਕ ਮੰਤਰੀ ਪ੍ਰੀਸ਼ਦ ਦੀਆਂ ਹੋਣ ਵਾਲੀਆਂ ਮੀਟਿੰਗਾਂ ‘ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕੈਬਨਿਟ ਮੰਤਰੀਆਂ ਲਈ ਕੀਤੇ ਸੀਟਿੰਗ ਪ੍ਰਬੰਧ ਅਨੁਸਾਰ ਨੰਬਰ 1 ਹਰਪਾਲ ਚੀਮਾ (Harpal Singh Cheema), ਨੰਬਰ 2 ਅਮਨ ਅਰੋੜਾ (Aman Arora), ਨੰਬਰ 3 ਡਾ. ਬਲਜੀਤ ਕੌਰ (Dr. Balit Kaur), ਨੰਬਰ 4 ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਹੋਣਗੇ।

ਇਸੇ ਤਰ੍ਹਾਂ ਨੰਬਰ 5 ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal), ਨੰਬਰ 6 ਬ੍ਰਹਮ ਸ਼ੰਕਰ (Brahm Shankar Jimpa), ਨੰਬਰ 7 ਲਾਲ ਚੰਦ (Lal Chand), ਨੰਬਰ 8 ਇੰਦਰਬੀਰ ਸਿੰਘ ਨਿੱਝਰ (Inderbir Singh Nijjar), ਨੰਬਰ 9 ਬਲਜੀਤ ਸਿੰਘ ਭੁੱਲਰ (Baljit Singh Bhullar), ਨੰਬਰ 10 ਹਰਜੋਤ ਸਿੰਘ ਬੈਂਸ (Harjot Singh Bains), ਨੰਬਰ 11 ਹਰਭਜਨ ਸਿੰਘ (Harbhajan Singh), ਨੰਬਰ 12 ਫੌਜਾ ਸਿੰਘ (Fauja Singh), ਨੰਬਰ 13 ਚੇਤਨ ਸਿੰਘ ਜੌੜਾ ਮਾਜਰਾ (Chetan Singh Jauramajra) ਤੇ ਨੰਬਰ 14 ਅਨਮੋਲ ਗਗਨ ਮਾਨ (Anmol Gagan Maan) ਕੈਬਨਿਟ ਮੰਤਰੀ ਨੂੰ ਰੱਖਿਆ ਗਿਆ ਹੈ।

ਸੂਬੇ ‘ਚ ਅਜੇ ਤੱਕ ਮੰਤਰੀਆਂ ਦੀ ਸੀਨੀਆਰਤਾ ਤੈਅ ਨਹੀਂ ਹੋਈ ਸੀ, ਜਿਸ ਕਾਰਨ ਮੰਤਰੀ ਮੰਡਲ ਦੀਆਂ ਮੀਟਿੰਗਾਂ ‘ਚ ਮੰਤਰੀ ਅੱਗੇ-ਪਿੱਛੇ ਬੈਠਦੇ ਸਨ। ਕਈ ਵਾਰ ਸੀਨੀਅਰ ਮੰਤਰੀਆਂ ਨੂੰ ਪਿੱਛੇ ਬੈਠਣ ਦਾ ਮੌਕਾ ਮਿਲਿਆ। ਹੁਣ ਸੀਨੀਆਰਤਾ ਤੈਅ ਹੋਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ‘ਚ ਮੰਤਰੀਆਂ ਨੂੰ ਉਨ੍ਹਾਂ ਦੀ ਸੀਨੀਆਰਤਾ ਦੇ ਆਧਾਰ ‘ਤੇ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ।


Source link

About admin

Check Also

ਉੱਤਰਾਖੰਡ ਤੋਂ ਪੰਜਾਬ ਪਹੁੰਚਿਆ ਅੰਮ੍ਰਿਤਪਾਲ, ਫਗਵਾੜਾ ‘ਚ ਸਕਾਰਪੀਓ ਗੱਡੀ ਛੱਡ ਇਨੋਵਾ ‘ਚ ਹੋਇਆ ਸਵਾਰ

Amritpal Singh: ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਉੱਤਰਾਖੰਡ ਤੋਂ ਪੰਜਾਬ ਪਹੁੰਚ ਗਿਆ ਹੈ। ਉਹ …

Leave a Reply

Your email address will not be published.

March 2023
M T W T F S S
 12345
6789101112
13141516171819
20212223242526
2728293031