ਧੁਰੀ : ਮੁੱਖ ਮੰਤਰੀ ਭਗਵੰਤ ਮਾਨ ਅੱਜ ਧੂਰੀ ਵਿੱਚ ਟੋਲ ਪਲਾਜ਼ਾ ਬੰਦ ਕਰਵਾਉਣ ਜਾਣਗੇ। ਜ਼ਿਕਰਯੋਗ ਹੈ ਕਿ ਹੁਣ ਇਹ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਕੰਪਨੀ ਵੱਲੋਂ 6 ਮਹੀਨੇ ਦਾ ਸਮਾਂ ਮੰਗਿਆ ਜਾ ਰਿਹਾ ਸੀ ਪਰ ਹੁਣ ਇਹ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਜਾਵੇਗਾ।
ਧੁਰੀ ਦਾ ਲੱਡਾ ਟੋਲ ਪਲਾਜ਼ਾ ਅੱਜ ਬੰਦ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਇਸ ਦਾ ਐਲਾਨ ਕਰਨਗੇ ਤੇ ਇਸ ਨਾਲ ਹੀ ਇਕ ਹੋਰ ਟੋਲ ਮੁਫਤ ਹੋ ਜਾਵੇਗਾ। ਧੁਰੀ ਮੁੱਖ ਮੰਤਰੀ ਦਾ ਆਪਣਾ ਵਿਧਾਨ ਸਭਾ ਹਲਕਾ ਹੈ ਇਸ ਲਈ ਇਹ ਸਭ ਤੋਂ ਵੱਡੀ ਸੌਗਾਤ ਹੋਵੇਗੀ।
ਇਸ ਟੋਲ ਦੇ ਕਾਰਡ ਦੂਰੀ ਤੋਂ ਪਹਿਲਾਂ ਐਮਐਲਏ ਦਲਵੀਰ ਗੋਲਡੀ ਨਾਲ ਪੰਗਾ ਪਿਆ ਸੀ। ਦਲਬੀਰ ਗੋਲਡੀ ਨੇ ਇਸੇ ਟੋਲ ਪਲਾਜ਼ਾ ਦੇ ਬਰਾਬਰ ਇਕ ਸੜਕ ਬਣਾ ਦਿੱਤੀ ਸੀ। ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ ਤੇ ਉਨ੍ਹਾਂ ‘ਤੇ ਕੇਸ ਵੀ ਦਰਜ ਕੀਤਾ ਗਿਆ ਸੀ।
ਦਲਬੀਰ ਗੋਲਡੀ ਨੇ ਇਸੇ ਟੋਲ ਪਲਾਜ਼ਾ ਦੇ ਬਰਾਬਰ ਇਕ ਸੜਕ ਬਣਾ ਦਿੱਤੀ ਸੀ ਜਿਸ ਨਾਲ ਲੋਕਾਂ ਨੂੰ ਟੈਕਸ ਨਾ ਲੱਗੇ। ਜਿਸ ਨੂੰ ਵਿਵਾਦ ਖੜ੍ਹਾ ਹੋ ਗਿਆ ਸੀ। ਦੱਸ ਦੇਈਏ ਕਿ ਇਹ ਟੋਲ ਪਲਾਜ਼ਾ ਸੰਗਰੂਰ ਤੋਂ ਧੁਰੀ ਰੋਡ ‘ਤੇ ਹੈ।
Source link