Breaking News

PUNJAB DAY MELA 27 AUG 2022 11AM TO 7PM

LISTEN LIVE RADIO

1984 ਦੇ ਸਿੱਖ ਦੰਗਿਆਂ ‘ਤੇ ਆਧਾਰਿਤ ਹੈ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ

ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Punjabi Singer Diljit Dosanjh), ਜਿਨ੍ਹਾਂ ਨੇ ਬਾਲੀਵੁੱਡ ਦੀ ‘ਗੁੱਡ ਨਿਊਜ਼’, ‘ਸੂਰਮਾ’, ‘ਉੜਤਾ ਪੰਜਾਬ’ ਵਰਗੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਹੁਣ ਇੱਕ ਨਵੀਂ ਨੈੱਟਫਲਿਕਸ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਦਿਲਜੀਤ ਫ਼ਿਲਮ ‘ਜੋਗੀ’ ‘ਚ ਇਕ ਪੰਜਾਬੀ ਸ਼ਖ਼ਸ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ, ਜਿਸ ਦਾ ਪਰਿਵਾਰ ਉਨ੍ਹਾਂ ਲਈ ਸੱਭ ਕੁਝ ਹੈ। 1984 ਦੇ ਸਮੇਂ ਦੀ ਇਹ ਕਹਾਣੀ ਇਕ ਅਜਿਹੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਦਿੱਲੀ ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਸੰਘਰਸ਼ ਕਰਦਾ ਹੈ।

ਦਰਅਸਲ, ਇਹ ਫ਼ਿਲਮ ‘ਜੋਗੀ’ ਅਲੀ ਅੱਬਾਸ ਜ਼ਫਰ (Ali Abbas Jafar) ਅਤੇ ਹਿਮਾਂਸ਼ੂ ਕਿਸ਼ਨ ਮਹਿਰਾ (Himanshu Kishan Mehra) ਵੱਲੋਂ ਨਿਰਦੇਸ਼ਿਤ ਹੈ। ਇਸ ‘ਚ ਕੁਮੁਦ ਮਿਸ਼ਰਾ (Kumud Mishra), ਮੁਹੰਮਦ ਜ਼ੀਸ਼ਾਨ ਅਯੂਬ (Mohammad Jeeshan Ayub), ਹਿਤੇਨ ਤੇਜਵਾਨੀ (Hiten Tejvani) ਅਤੇ ਅਮਾਇਰਾ ਦਸਤੂਰ (Amyra Dastoor) ਮੁੱਖ ਭੂਮਿਕਾ ‘ਚ ਹਨ।

ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਨੈੱਟਫਲਿਕਸ ਇੰਡੀਆ ਦੀ ਵੀਪੀ-ਕੰਟੈਂਟ ਮੋਨਿਕਾ ਸ਼ੇਰਗਿੱਲ (Monika Shergill) ਨੇ ਇਹ ਕਿਹਾ ਸੀ, “ਜੋਗੀ ਉਮੀਦ, ਪਿਆਰ ਅਤੇ ਦੋਸਤੀ ਦੀ ਇੱਕ ਸ਼ਕਤੀਸ਼ਾਲੀ ਕਹਾਣੀ ਹੈ, ਜੋ ਟੈਲੇਂਟਿਡ ਅਲੀ ਅੱਬਾਸ ਜ਼ਫਰ ਅਤੇ ਹਿਮਾਂਸ਼ੂ ਕਿਸ਼ਨ ਮਹਿਰਾ ਦੁਆਰਾ ਬਣਾਈ ਗਈ ਹੈ। ਅਸੀਂ ਇਸ ਗਤੀਸ਼ੀਲ ਨਾਟਕ ਨੂੰ ਦੁਨੀਆਂ ਨਾਲ ਸ਼ੇਅਰ ਕਰਨ ਲਈ ਉਤਸੁਕ ਹਾਂ, ਜਿਸ ਨੂੰ ਲੀਡ ਦਿਲਜੀਤ ਦੋਸਾਂਝ ਇਕ ਨਵੇਂ ਅਵਤਾਰ ‘ਚ ਕਰ ਰਹੇ ਹਨ। ਦਿਲਜੀਤ ਦੀ ਦਮਦਾਰ ਅਦਾਕਾਰੀ, ਰੂਹ ਨੂੰ ਛੋਹ ਲੈਣ ਵਾਲਾ ਸੰਗੀਤ, ਫ਼ਿਲਮ ਸਾਰੇ ਦਰਸ਼ਕਾਂ ਲਈ ਇੱਕ ਸ਼ਾਨਦਾਰ ਇਮੋਸ਼ਨਲ ਯਾਤਰਾ ਹੋਵੇਗੀ।”

ਦੱਸ ਦੇਈਏ ਕਿ ‘ਜੋਗੀ’ (Jogi) ਦਾ ਪ੍ਰੀਮੀਅਰ 16 ਸਤੰਬਰ ਨੂੰ ਨੈੱਟਫਲਿਕਸ ‘ਤੇ ਹੋਵੇਗਾ। ਇਹ ਫ਼ਿਲਮ 1984 ‘ਚ ਹੋਏ ਦਿੱਲੀ ਦੰਗਿਆਂ ਬਾਰੇ ਹੈ, ਜਿਸ ਉਸ ਸਮੇਂ ‘ਚ ਇਕ ਲਚਕੀਲੀ ਦੋਸਤੀ ਅਤੇ ਹਿੰਮਤ ਦੀ ਕਹਾਣੀ ਬਿਆਨ ਕਰਦੀ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Prime minister Indra Gandhi) ਦੀ ਉਨ੍ਹਾਂ ਦੇ 2 ਸਿੱਖ ਬਾਡੀਗਾਰਡਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਦੰਗਿਆਂ ‘ਚ ਹਜ਼ਾਰਾਂ ਸਿੱਖ ਮਾਰੇ ਗਏ ਸਨ, ਜਿਨ੍ਹਾਂ ‘ਚ ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਹੋਈ ਸੀ।


Source link

About admin

Check Also

G-7 Summit: ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੀ ਵਾਰ ਹੀਰੋਸ਼ੀਮਾ ਜਾਣਗੇ ਭਾਰਤੀ ਪ੍ਰਧਾਨ ਮੰਤਰੀ

G-7 Summit Hiroshima: ਪ੍ਰਧਾਨ ਮੰਤਰੀ ਨਰਿੰਦਰ ਮੋਦੀ G-7 ਸਿਖਰ ਸੰਮੇਲਨ (G-7 Summit) ‘ਚ ਹਿੱਸਾ ਲੈਣ …

Leave a Reply

Your email address will not be published.

June 2023
M T W T F S S
 1234
567891011
12131415161718
19202122232425
2627282930