ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3 ਸਤੰਬਰ ਨੂੰ ਮਾਪੇ ਅਧਿਆਪਕ ਮਿਲਣੀ ਹੋਣ ਜਾ ਰਹੀ ਹੈ ਜਿਸ ਦੀ ਜਾਣਕਾਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਵਿੱਚ ਮੈਗਾ ਪੇਰੈਂਟਸ ਟੀਚਰ ਮੀਟਿੰਗ ਹੋਣ ਜਾ ਰਹੀ ਹੈ।
ਮੰਤਰੀ ਹਰਜੋਤ ਬੈਂਸ ਨੇ ਵੀਡੀਓ ਸਾਂਝੀ ਕਰਕੇ ਕਿਹਾ, “ਆਮ ਆਦਮੀ ਪਾਰਟੀ ਸਰਕਾਰ ਸਭ ਤੋਂ ਜ਼ਿਆਦਾ ਤਰਜ਼ੀਹ ਸਿੱਖਿਆ ਤੇ ਸਿਹਤ ਨੂੰ ਦੇ ਰਹੀ ਹੈ ਪੰਜਾਬ ਦੇ ਵਿੱਚ 19 ਹਜ਼ਾਰ ਸਰਕਾਰੀ ਸਕੂਲ ਹਨ, ਅਸੀਂ ਨਹੀਂ ਕਹਿ ਰਹੇ ਕਿ ਇੱਕਦਮ ਸਾਰੇ ਸਕੂਲ ਠੀਕ ਕਰ ਦੇਵਾਗੇ ਪਰ ਬਦਲਾਅ ਸ਼ੁਰੂ ਹੋ ਗਿਆ ਹੈ। ਇਸ ਦੇ ਚਲਦੇ 3 ਸਤੰਬਰ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਵਾਰ ਮਾਪੇ ਅਧਿਆਪਕ ਮਿਲਣ ਹੋਣ ਜਾ ਰਹੀ ਹੈ।”
For the First Time we are organising fully dedicated “Mega Parents Teachers Meeting” in all govt. Schools of Punjab tomorrow.
I request to parents to participate in large numbers, know your child, his/her school & teachers teaching them.#MissionEducationPunjab pic.twitter.com/E46GQzIBp0
— Harjot Singh Bains (@harjotbains) September 2, 2022
ਇਸ ਮੌਕੇ ਬੈਂਸ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਸ ਮੀਟਿੰਗ ਵਿੱਚ ਜ਼ਰੂਰ ਹਿੱਸਾ ਲਓ ਤਾਂ ਜੋ ਮਾਪੇ ਬੱਚਿਆਂ ਦੇ ਅਧਿਆਪਕ ਤੇ ਅਧਿਆਪਕ ਮਾਪਿਆਂ ਨਾਲ ਰਾਬਤਾ ਕਰ ਸਕਣ।