ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਮੁੜ ਤੋਂ ਸਕੂਲਾਂ ਦਾ ਮੁੱਦਾ ਚੁੱਕ ਕੇ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ‘ਤੇ ਸਖ਼ਤ ਸ਼ਬਦਾਂ ਵਿੱਚ ਵਾਰ ਕੀਤਾ ਹੈ। ਸੀਐੱਮ ਕੇਜਰੀਵਾਲ ਨੇ ਕਿਹਾ, ‘ਇੱਕ ਕੱਟੜ ਇਮਾਨਦਾਰ ਪਾਰਟੀ ਹੈ ਤੇ ਇੱਕ ਕੱਟੜ ਬੇਈਮਾਨ ਪਾਰਟੀ ਹੈ, ਕੱਟੜ ਬੇਈਮਾਨ ਪਾਰਟੀ ਵਿੱਚ ਘੱਟ ਪੜ੍ਹੇ ਲਿਖੇ ਲੋਕ ਹਨ, ਅੱਧੇ ਤੋਂ ਜ਼ਿਆਦਾ ਅਨਪੜ੍ਹ ਲੋਕ ਹਨ ਤੇ ਉੱਥੇ ਹੀ ਕਈਆਂ ਕੋਲ ਜਾਅਲੀ ਡਿਗਰੀ ਹੈ। ਦੂਜੇ ਪਾਸੇ ਕੱਟੜ ਇਮਾਨਦਾਰ ਪਾਰਟੀ ਹੈ, ਜਿਸ ਵਿੱਚ ਆਈਆਈਟੀ ਦੇ ਲੋਕ ਹਨ। ਚੰਗੀ ਟੀਮ ਹੈ, ਟੀਚਾ ਹੈ।’
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਇਲਜ਼ਾਮ ਲਾਉਂਦਿਆ ਕਿਹਾ ਕਿ ਕੱਟੜ ਬੇਈਮਾਨ ਪਾਰਟੀ ਨੂੰ ਪਤਾ ਲੱਗ ਜਾਵੇ ਕਿ ਇਸ ਵਿਅਕਤੀ ਨੇ ਬਲਾਤਕਾਰ ਕੀਤਾ ਹੈ ਤਾਂ ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਪਹੁੰਚ ਜਾਂਦੇ ਹਨ। ਕੇਜਰੀਵਾਲ ਨੇ ਕਿਹਾ ਕਿ ਇਹ ਔਰਤਾਂ ਨੂੰ ਗੰਦੀਆਂ-ਗੰਦੀਆਂ ਗਾਲ਼ਾ ਕੱਢਦੇ ਹਨ। ਉੱਥੇ ਹੀ ਆਪਣੀ ਪਾਰਟੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੱਟੜ ਇਮਾਨਦਾਰ ਪਾਰਟੀ ਔਰਤਾਂ ਦੀ ਇੱਜ਼ਤ ਕਰਦੀ ਹੈ, ਭਾਰਤ ਦੀ ਪਰਵਾਹ ਕਰਦੀ ਹੈ ਤੇ ਭਾਰਤ ਨੂੰ ਦੁਨੀਆ ਦਾ ਨੰਬਰ ਵਨ ਦੇਸ਼ ਬਣਾਉਣਾ ਚਾਹੁੰਦੀ ਹੈ।
6300 ਕਰੋੜ ਰੁਪਏ ਦੇ ਐਮਐਲਏ ਖ਼ਰੀਦੇ-ਅਰਵਿੰਦ ਕੇਜਰੀਵਾਲ
ਸੀਐਮ ਕੇਜਰੀਵਾਲ ਨੇ ਕਿਹਾ, ‘ਮੈਂ ਜਨਤਾ ਨੂੰ ਮੁਫ਼ਤ ਬਿਜਲੀ ਦੇਣਾ ਚਾਹੁੰਦਾ ਹਾਂ, ਸਕੂਲ, ਹਸਪਤਾਲ ਬਣਾਉਣਾ ਚਾਹੁੰਦਾ ਹਾਂ ਤਾਂ ਮੇਰੇ ਉੱਤੇ ਕੇਸ ਕਰ ਦਿੰਦੇ ਹਨ।’ ਕੇਜਰੀਵਾਲ ਨੇ ਸਵਾਲ ਪੁੱਛਦਿਆਂ ਕਿਹਾ, ਕੀ ਦੇਸ਼ ਦੀ ਤਰੱਕੀ ਸਕੂਲ ਤੇ ਹਸਪਤਾਲ ਬਣਾਏ ਬਿਨਾਂ ਹੋ ਸਕਦੀ ਹੈ ? ਉਨ੍ਹਾਂ ਭਾਰਤੀ ਜਨਤਾ ਪਾਰਟੀ ਤੇ ਇਲਜ਼ਾਮ ਲਾਉਂਦੇ ਕਿਹਾ ਕਿ ਭਾਜਪਾ 20-20 ਤੇ 50-50 ਕਰੋੜ ਵਿੱਚ ਐੱਮਐੱਲਏ ਖ਼ਰੀਦ ਰਹੀ ਹੈ। ਭਾਜਪਾ ਵਾਲਿਆਂ ਨੇ 6300 ਕਰੋੜ ਰੁਪਏ ਦੇ ਵਿਧਾਇਕ ਖ਼ਰੀਦੇ ਹਨ ਜਿਸ ਦੇ ਕਾਰਨ ਹੁਣ ਪੈਟਰੋਲ ਤੇ ਡੀਜ਼ਲ ਦੇ ਭਾਅ ਵਧ ਗਏ ਹਨ।
ਮੁੱਖ ਮੰਤਰੀ ਕੇਜਰੀਵਾਲ ਨੇ ਵਿਧਾਨ ਸਭਾ ਤੋਂ ਮੰਗ ਰੱਖਦੇ ਹੋਏ ਕਿਹਾ, ‘ਵਿਧਾਇਕ ਖ਼ਰੀਦਣਾ ਬੰਦ ਕਰੋ, ਤੇ ਜੋ ਆਪਣੇ ਦੋਸਤਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ ਉਨ੍ਹਾਂ ਨੂੰ ਰਿਕਵਰ ਕੀਤਾ ਜਾਵੇ, ਕਿਸਾਨਾਂ ਤੇ ਵਿਦਿਆਰਥੀਆਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ’
ਪੰਜਾਬ ਸਰਕਾਰ ਵੱਲੋਂ ਸਬਸਿਡੀ ਵਾਲੇ ਖੇਤੀ ਸੰਦਾਂ ਉਪਰ ਲੇਜ਼ਰ ਨਾਲ ਵਿਸ਼ੇਸ਼ ਨੰਬਰ ਲਗਾਏ ਜਾਣ ਦੇ ਆਦੇਸ਼ : ਕੁਲਦੀਪ ਧਾਲੀਵਾਲ
Source link