Breaking News

PUNJAB DAY MELA 27 AUG 2022 11AM TO 7PM

LISTEN LIVE RADIO

Cyrus Mistry ਦੀ ਮੌਤ ਬਾਰੇ ਮਰਸਡੀਜ਼ ਕੰਪਨੀ ਨੇ ਕੀਤਾ ਖੁਲਾਸਾ, 100km ਦੀ ਰਫ਼ਤਾਰ ‘ਤੇ ਸੀ ਕਾਰ ਤਾਂ ਅਚਾਨਕ…

Mercedes Benz Report: ਪਾਲਘਰ ਵਿੱਚ ਐਤਵਾਰ ਨੂੰ ਸੜਕ ਹਾਦਸੇ ਵਿੱਚ ਉਦਯੋਗਪਤੀ ਸਾਇਰਸ ਮਿਸਤਰੀ (Cyrus Mistry)  ਦੀ ਮੌਤ ਮਾਮਲੇ ਵਿੱਚ ਲਗਜ਼ਰੀ ਕਾਰ ਨਿਰਮਾਤਾ ਮਰਸਡੀਜ਼ ਬੇਂਜ(Mercedes-Benz) ਨੇ ਪਹਿਲੀ ਰਿਪੋਰਟ ਪੁਲਿਸ ਦੇ ਸਪੁਰਦ ਕਰ ਦਿੱਤੀ ਹੈ। ਮਰਸਡੀਜ਼ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਮਿਸਤਰੀ ਦੀ ਕਾਰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਸੀ। ਡਿਵਾਇਡਰ ਨਾਲ ਟਕਰਾਉਣ ਤੋਂ 5 ਸੈਕਿੰਡ ਪਹਿਲਾਂ ਅਨਾਹਿਤਾ ਪੰਡੋਲੇ(Anahita Pandole) ਨੇ ਬ੍ਰੇਕ ਵੀ ਲਾਈ ਸੀ।

ਬ੍ਰੇਕ ਲਾਉਣ ਤੋਂ ਬਾਅਦ ਕਾਰ ਦੀ ਸਪੀਡ 89 ਕਿਲੋਮੀਟਰ ਸੀ ਇਸ ਦੌਰਾਨ ਇਹ ਕਾਰ ਡਿਵਾਇਡਰ ਨਾਲ ਟਕਰਾਅ ਗਈ। ਹਾਂਗਕਾਂਗ ਤੋਂ ਮਰਸਡੀਜ਼ ਦੇ ਮਾਹਰਾਂ ਦੀ ਟੀਮ ਭਾਰਤ ਆਉਣ ਵਾਲੀ ਹੈ। 12 ਸਤੰਬਰ ਨੂੰ ਇਹ ਟੀਮ ਦੁਰਘਟਨਾ ਦੀ ਵਜ੍ਹਾ ਜਾਣਨ ਲਈ ਕਾਰ ਦੀ ਜਾਂਚ ਕਰ ਸਕਦੀ ਹੈ। ਕੰਪਨੀ ਨੇਕਾਰ ਵਿੱਚ ਲੱਗੀ ਚਿੱਪ ਵਿਸ਼ਲੇਸ਼ਣ ਲਈ ਜਰਮਨੀ ਭੇਜੀ ਹੈ। ਉੱਥੇ ਹੀ ਆਰਟੀਓ ਨੇ ਵੀ ਆਪਣੀ ਰਿਪੋਰਟ ਪਾਲਘਰ ਪੁਲਿਸ ਨੂੰ ਦੇ ਦਿੱਤੀ ਹੈ।

ਇਹ ਵੀ ਪੜ੍ਹੋ:ਮਿਸਤਰੀ ਦੀ ਮੌਤ ਤੋਂ ਬਾਅਦ ਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਗਡਕਰੀ ਨੇ ਕੀਤਾ ਵੱਡਾ ਐਲਾਨ, ਜਾਣੋ ਕੀ ਹਨ ਬਦਲੇ ਨਿਯਮ

ਕਾਰ ਦੇ ਖੁੱਲ੍ਹੇ ਸੀ 4 Air Bags

ਐੱਸ.ਪੀ ਬਾਲਾਸਾਹੇਬ ਪਾਟਿਲ ਨੇ ਦੱਸਿਆ ਕਿ ਹਾਦਸੇ ਵੇਲੇ ਕਾਰ ਦੇ ਚਾਰ ਏਅਰਬੈਗਸ ਖੁੱਲੇ ਸੀ। ਇਨ੍ਹਾਂ ਵਿੱਚੋਂ ਤਿੰਨ ਏਅਰਬੈਗਸ ਡਰਾਇਵਰ ਡਾ ਅਨਾਹਿਤਾ ਵਾਲੇ ਪਾਸੇ ਖੁੱਲ੍ਹੇ ਜਦੋਂ ਕਿ ਦੂਜੀ ਸੀਟ ਤੇ ਬੈਠੇ ਡੈਰਿਅਸ ਦਾ ਵੀ ਇੱਕ ਏਅਰ ਬੈਗ ਖੁੱਲ੍ਹਿਆ। ਡਾਕਟਰ ਤੇ ਉਨ੍ਹਾਂ ਦੇ ਪਤੀ ਹਸਪਤਾਲ ਵਿੱਚ ਭਰਤੀ  ਹਨ। ਕਾਰ ਦੀਆਂ ਪਿਛਲੀਆਂ ਸੀਟਾਂ ਤੇ ਬੈਠੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਤੇ ਜਹਾਂਗੀਰ ਪੰਡੋਲੇ ਦੀ ਮੌਤ ਹੋ ਗਈ।.

ਇਹ ਵੀ ਪੜ੍ਹੋ:Canada Stabbings: ਕੈਨੇਡਾ ‘ਚ ਚਾਕੂਬਾਜ਼ਾਂ ਦਾ ਆਤੰਕ, 25 ਲੋਕਾਂ ਦੇ ਮਾਰਿਆ ਚਾਕੂ, 10 ਦੀ ਮੌਤ

ਕੀ ਕਹਿਣਾ ਹੈ ਮਰਸਡੀਜ਼ ਦਾ

ਮਰਸਡੀਜ਼ ਨੇ ਆਪਣੇ ਬਿਆਨ ਵਿੱਚ ਕਿਹਾ, “ਅਸੀਂ ਗਾਹਕਾਂ ਦੀ ਨਿੱਜਤਾ ਦਾ ਸਨਮਾਨ ਕਰਦੇ ਹਾਂ ਤੇ ਆਪਣੀ ਜਾਂਚ ਨੂੰ ਅਧਿਕਾਰੀਆਂ ਨਾਲ ਹੀ ਸਾਂਝਾ ਕਰਾਂਗੇ, ਜਿੱਥੇ ਤੱਕ ਸੰਭਵ ਹੈ ਅਸੀਂ ਉਨ੍ਹਾਂ ਨਾਲ ਸਹਿਯੋਗ ਕਰ ਰਹੇ ਹਾਂ ਤੇ ਜ਼ਰੂਰਤ ਦੇ ਹਿਸਾਬ ਨਾਲ ਅਧਿਕਾਰੀਆਂ ਨੂੰ ਅੱਗੇ ਦੀ ਜਾਣਕਾਰੀ ਸਿੱਧੇ ਤੌਰ ਤੇ ਭੇਜੀ ਜਾਵੇਗੀ।


Source link

About admin

Check Also

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਲਾਲਪੁਰਾ ਦਾ ਦਾਅਵਾ, ‘ਭਾਰਤ ’ਚ ਘੱਟ ਗਿਣਤੀ ਭਾਈਚਾਰੇ ਪੂਰੀ…

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਲਾਲਪੁਰਾ ਦਾ ਦਾਅਵਾ, ‘ਭਾਰਤ ’ਚ ਘੱਟ ਗਿਣਤੀ ਭਾਈਚਾਰੇ …

Leave a Reply

Your email address will not be published.

April 2023
M T W T F S S
 12
3456789
10111213141516
17181920212223
24252627282930