Happy Navratri 2022 Images : ਸਾਲ ਵਿੱਚ ਚਾਰ ਨਰਾਤੇ ਆਉਂਦੇ ਹਨ, ਜਿਨ੍ਹਾਂ ਵਿੱਚੋਂ ਚੈਤਰ ਅਤੇ ਸ਼ਾਰਦੀ ਨਰਾਤੇ ਦਾ ਵਿਸ਼ੇਸ਼ ਮਹੱਤਵ ਹੈ। ਨਵਰਾਤਰੀ ਦੇ ਨੌਂ ਦਿਨ ਮਾਂ ਦੁਰਗਾ ਨੂੰ ਸਮਰਪਿਤ ਹਨ। ਮਾਂ ਦੁਰਗਾ ਜਗਤ ਜਨਣੀ ਹੈ, ਉਨ੍ਹਾਂ ਦੀ ਪੂਜਾ ਕਰਨ ਨਾਲ ਨਾ ਸਿਰਫ ਦੁੱਖਾਂ ਦਾ ਨਾਸ਼ ਹੁੰਦਾ ਹੈ, ਸਗੋਂ ਸਾਰੇ ਗ੍ਰਹਿ ਦੋਸ਼ ਅਤੇ ਵਾਸਤੂ ਦੋਸ਼ ਵੀ ਦੂਰ ਹੁੰਦੇ ਹਨ। 26 ਸਤੰਬਰ 2022 ਤੋਂ ਨੌਂ ਦਿਨ ਤੱਕ ਸਾਰਾ ਵਾਤਾਵਰਣ ਮਾਂ ਦੀ ਭਗਤੀ ਵਿੱਚ ਰੰਗਿਆ ਜਾਵੇਗਾ। ਮਾਂ ਦੁਰਗਾ ਇਸ ਸ਼ਾਰਦੀ ਨਵਰਾਤਰੀ ‘ਤੇ ਹਾਥੀ ‘ਤੇ ਸਵਾਰ ਹੋ ਕੇ ਪਧਾਰ ਰਹੀ ਹੈ, ਇਸ ਨਾਲ ਘਰ ਪਰਿਵਾਰ ‘ਚ ਸੁੱਖ -ਖੁਸ਼ਹਾਲੀ ਆਵੇਗੀ। ਇਸ ਸ਼ੁਭ ਮੌਕੇ ‘ਤੇ ਆਪਣੇ ਅਜ਼ੀਜ਼ਾਂ ਨੂੰ ਸ਼ੁਭਕਾਮਨਾਵਾਂ ਮੈਸੇਜ , ਫੋਟੋ ਭੇਜ ਕੇ ਨਵਰਾਤਰੀ ਦੀ ਵਧਾਈ ਦਿਓ ਅਤੇ ਉਨ੍ਹਾਂ ਦੇ ਸੁੱਖ – ਖੁਸ਼ਹਾਲੀ ਦੀ ਕਾਮਨਾ ਕਰੇ।
ਹੋ ਕੇ ਸ਼ੇਰ ‘ਤੇ ਸਵਾਰ ਮਾਤਾ ਰਾਣੀ ਆ ਗਈ।
ਭਰਨ ਸਾਰੇ ਦੁੱਖ ਮਾਤਾ ਉਸ ਦੇ ਦਰ ‘ਤੇ ਆ ਗਈ।
ਲਾਲ ਰੰਗ ਦੀ ਚੁੰਨੀ ਨਾਲ ਸਜਾ ਮਾਤਾ ਦਾ ਦਰਬਾਰ
ਅਨੰਦਮਈ ਹੋਇਆ ਮਨ ,ਖੁਸ਼ ਹੋਇਆ ਸੰਸਾਰ
ਗਰਬੇ ਦੀ ਮਸਤੀ ਖੁਸ਼ੀਆਂ ਦਾ ਭੰਡਾਰ
ਮੁਬਾਰਕ ਹੋ ਤੁਹਾਨੂੰ ਨਵਰਾਤਰੀ ਦਾ ਤਿਉਹਾਰ
ਜਿੰਦਗੀ ਦੀ ਹਰ ਮਨੋਕਾਮਨਾ ਹੋਵੇ ਪੂਰੀ
ਤੁਹਾਡੀ ਕੋਈ ਇੱਛਾਵਾਂ ਰਹੇ ਨਾ ਅਧੂਰੀ
ਕਰਦੇ ਹਾਂ ਹੱਥ ਜੋੜ ਕੇ ਮਾਂ ਦੁਰਗਾ ਦੀ ਪੂਜਾ
ਤੁਹਾਡੀ ਹਰ ਮਨੋਕਾਮਨਾ ਹੋਵੇ ਪੂਰੀ
ਮਾਂ ਲਕਸ਼ਮੀ ਦਾ ਹੱਥ ਹੋ ,
ਸਰਸਵਤੀ ਦਾ ਹੱਥ ਹੋ,
ਗਣੇਸ਼ ਦਾ ਨਿਵਾਸ ਹੋ ,
ਅਤੇ ਮਾਂ ਦੁਰਗਾ ਦੇ ਆਸ਼ੀਰਵਾਦ ਨਾਲ,
ਤੁਹਾਡੀ ਜਿੰਦਗੀ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋਵੇ।
ਦੇਵੀ ਮਾਤਾ ਦੇ ਚਰਨ ਤੁਹਾਡੇ ਘਰ ਆਉਣ
ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ
ਪਰੇਸ਼ਾਨੀਆਂ ਤੁਹਾਡੇ ਤੋਂ ਅੱਖਾਂ ਚੁਰਾਏ
ਤੁਹਾਨੂੰ ਨਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ
ਸਜ਼ਾ ਹੈ ਦਰਬਾਰ , ਇੱਕ ਜੋਤ ਜਗਮਗਾਈ ਹੈ
ਉਹ ਦੇਖੋ ਮੰਦਰ ‘ਚ ਮੇਰੀ ਮਾਤਾ ਮੁਸਕਰਾਈ ਹੈ
ਮਾਂ ਸ਼ਕਤੀ ਦਾ ਵੱਸ ਹੋ ,
ਸੰਕਟਾਂ ਦਾ ਨਾਸ਼ ਹੋ ,
ਹਰ ਘਰ ਵਿੱਚ ਸੁੱਖ ਸ਼ਾਂਤੀ ਦਾ ਵਾਸ ਹੋਵੇ,
ਨਵਰਾਤਰੀ ਦਾ ਤਿਉਹਾਰ ਸਾਰਿਆਂ ਲਈ ਖਾਸ ਹੋਵੇ
ਨਵੀਂ ਕਲਪਨਾ, ਨਵੀਂ ਜੋਤਸਨਾ, ਨਵੀਂ ਸ਼ਕਤੀ, ਨਵੀਂ ਪੂਜਾ
ਨਵਰਾਤਰੀ ਦੇ ਸ਼ੁਭ ਤਿਉਹਾਰ ‘ਤੇ ਪੂਰੀ ਹੋਵੇ ਤੁਹਾਡੀ ਹਰ ਮਨੋਕਾਮਨਾ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
Source link