ਅੱਜ ਸਵੇਰੇ 9:42 ਵਜੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਇਕ ਹੋਰ ਰਸਮੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਈ ਦਿੱਗਜ ਹਸਤੀਆਂ ਨੇ ਸ਼ਿਰਕਤ ਕੀਤੀ।
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਐਤਵਾਰ ਨੂੰ ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਮੰਡਲ ਲਈ ਰਾਸ਼ਟਰਪਤੀ ਭਵਨ ‘ਚ ਡਿਨਰ ਦਾ ਆਯੋਜਨ ਕੀਤਾ ਸੀ।
ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਗ੍ਰਹਿ ਨਗਰ ਉੜੀਸਾ ਦੇ ਰਾਇਰੰਗਪੁਰ ‘ਚ ਵੀਰਵਾਰ ਤੋਂ ਹੀ ਜਸ਼ਨ ਦਾ ਮਾਹੌਲ ਹੈ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਨੂੰ ਮਨਾਉਣ ਲਈ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਅੱਜ ਕਈ ਪ੍ਰੋਗਰਾਮ ਉਲੀਕੇ ਹਨ।
ਚੁਣੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ 2015 ਵਿੱਚ ਝਾਰਖੰਡ ਦੀ ਰਾਜਪਾਲ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਔਰਤ ਸੀ।
ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਓਡੀਸ਼ਾ ਤੋਂ ਦੋ ਵਾਰ ਭਾਜਪਾ ਦੀ ਵਿਧਾਇਕ ਰਹੀ ਹੈ। ਜਦੋਂ ਬੀਜੂ ਜਨਤਾ ਦਲ ਨੇ ਬੀਜੇਪੀ ਦੇ ਸਮਰਥਨ ਨਾਲ ਓਡੀਸ਼ਾ ਵਿੱਚ ਸਰਕਾਰ ਬਣਾਈ ਤਾਂ ਉਨ੍ਹਾਂ ਨੂੰ ਨਵੀਨ ਪਟਨਾਇਕ ਕੈਬਨਿਟ ਵਿੱਚ ਮੰਤਰੀ ਬਣਾਇਆ ਗਿਆ।
Source link