T20 Match : ਆਸਟ੍ਰੇਲੀਆ ਦੀ ਕ੍ਰਿਕਟ ਟੀਮ ਪਹੁੰਚੀ ਚੰਡੀਗੜ੍ਹ , ਮੋਹਾਲੀ ‘ਚ ਸਖ਼ਤ ਸੁਰੱਖਿਆ
Warning: Undefined array key "tie_hide_meta" in
/home/ll9hmmev2r1e/public_html/mehfilmedia.ca/wp-content/themes/sahifa/framework/parts/meta-post.php on line
3
Warning: Trying to access array offset on value of type null in
/home/ll9hmmev2r1e/public_html/mehfilmedia.ca/wp-content/themes/sahifa/framework/parts/meta-post.php on line
3
ਚੰਡੀਗੜ੍ਹ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਮੈਚ 20 ਸਤੰਬਰ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਇਸ ‘ਚ ਹਿੱਸਾ ਲੈਣ ਲਈ ਆਸਟ੍ਰੇਲੀਆਈ ਟੀਮ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਸ਼ਹਿਰ ਪਹੁੰਚੀ ਹੈ। ਟੀਮ ਫਲਾਈਟ ਰਾਹੀਂ ਚੰਡੀਗੜ੍ਹ ਹਵਾਈ ਅੱਡੇ ‘ਤੇ ਉਤਰੀ। ਇਸ ਤੋਂ ਬਾਅਦ ਆਈਟੀ ਪਾਰਕ ਸਥਿਤ ਲਲਿਤ ਹੋਟਲ ਲਈ ਰਵਾਨਾ ਹੋ ਗਈ।
ਟੀਮ ਸਾਢੇ 10 ਵਜੇ ਹੋਟਲ ਪਹੁੰਚੀ। ਇੱਥੇ ਖਿਡਾਰੀਆਂ ਦਾ ਤਿਲਕ ਲਗਾ ਕੇ ਸਵਾਗਤ ਹੋਇਆ। ਇਸ ਤੋਂ ਬਾਅਦ ਖਿਡਾਰੀ ਆਰਾਮ ਕਰਨ ਲਈ ਆਪੋ-ਆਪਣੇ ਕਮਰਿਆਂ ਵਿੱਚ ਚਲੇ ਗਏ। ਆਸਟਰੇਲੀਆਈ ਖਿਡਾਰੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰਨਾ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ। ਹੁਣ ਟੀਮ ਸ਼ਨੀਵਾਰ ਨੂੰ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰੇਗੀ।
ਅੱਜ ਪਹੁੰਚੇਗੀ ਭਾਰਤੀ ਟੀਮ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਸ਼ਨੀਵਾਰ ਨੂੰ ਸ਼ਹਿਰ ਪਹੁੰਚੇਗੀ। ਟੀਮ ਸਵੇਰੇ 10 ਵਜੇ ਦੇ ਕਰੀਬ ਏਅਰਪੋਰਟ ਪਹੁੰਚੇਗੀ। ਇਸ ਤੋਂ ਬਾਅਦ ਟੀਮ ਸਿੱਧੇ ਆਈਟੀ ਪਾਰਕ ਸਥਿਤ ਲਲਿਤ ਹੋਟਲ ਲਈ ਰਵਾਨਾ ਹੋਵੇਗੀ।
ਇਹ ਹੋਵੇਗਾ ਅਭਿਆਸ ਸੈਸ਼ਨ
ਦੋਵੇਂ ਟੀਮਾਂ ਪੀਸੀਏ ਸਟੇਡੀਅਮ ਵਿੱਚ ਨੈੱਟ ਅਤੇ ਗਰਾਊਂਡ ਵਿੱਚ ਅਭਿਆਸ ਸੈਸ਼ਨਾਂ ਵਿੱਚ ਹਿੱਸਾ ਲੈਣਗੀਆਂ। ਆਸਟ੍ਰੇਲੀਆਈ ਟੀਮ 17 ਸਤੰਬਰ ਨੂੰ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ ਅਭਿਆਸ ਕਰੇਗੀ। ਇਸ ਤੋਂ ਬਾਅਦ 18 ਸਤੰਬਰ ਨੂੰ ਭਾਰਤ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਅਭਿਆਸ ਕਰੇਗਾ।
ਮੈਚ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ, 1500 ਪੁਲਿਸ ਤੈਨਾਤ
ਆਈਐਸ ਬਿਦਰਾ ਪੀਸੀਏ ਸਟੇਡੀਅਮ ਵਿੱਚ 20 ਸਤੰਬਰ ਨੂੰ ਹੋਣ ਵਾਲੇ ਭਾਰਤ-ਆਸਟ੍ਰੇਲੀਆ ਟੀ-20 ਕ੍ਰਿਕਟ ਮੈਚ ਵਿੱਚ ਇਸ ਵਾਰ ਸੁਰੱਖਿਆ ਗਾਰਡ ਬਹੁਤ ਮਜ਼ਬੂਤ ਹੋਣਗੇ। ਸੁਰੱਖਿਆ ਲਈ 1500 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। 105 ਅਤਿ ਆਧੁਨਿਕ ਕੈਮਰੇ ਵੀ ਲਗਾਏ ਜਾਣਗੇ। ਇਹ ਕੈਮਰੇ ਲੋਕਾਂ ਦੇ ਚਿਹਰਿਆਂ ਦੀ ਪਛਾਣ ਕਰਨ ਤੋਂ ਇਲਾਵਾ ਚੱਲਦੇ ਵਾਹਨਾਂ ਦੇ ਨੰਬਰ ਵੀ ਪੜ੍ਹ ਸਕਣਗੇ।
ਸ਼ੁੱਕਰਵਾਰ ਨੂੰ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਮੈਚ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ਼ਹਿਰ ਪੁੱਜੇ। ਡੀਸੀ ਅਮਿਤ ਤਲਵਾੜ, ਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਵਿਵੇਕਸ਼ੀਲ ਸੋਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਦੱਸਿਆ।
ਮੋਹਾਲੀ ‘ਚ ਪੰਜਾਬ ਪੁਲਿਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ ਤੋਂ ਬਾਅਦ ਇਹ ਪਹਿਲਾ ਵੱਡਾ ਸਮਾਗਮ ਹੋਣ ਜਾ ਰਿਹਾ ਹੈ, ਜਿਸ ‘ਚ ਹਜ਼ਾਰਾਂ ਲੋਕ ਸ਼ਿਰਕਤ ਕਰਨਗੇ। ਸਟੇਡੀਅਮ ਦੀ ਸਮਰੱਥਾ 27000 ਦਰਸ਼ਕਾਂ ਦੀ ਹੈ। ਅਜਿਹੇ ‘ਚ ਪੁਲਿਸ ਖਿਡਾਰੀਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਗੰਭੀਰ ਹੈ। ਜਵਾਨਾਂ ਤੋਂ ਇਲਾਵਾ ਐਸਪੀ ਪੱਧਰ ਦੇ 12 ਅਧਿਕਾਰੀ, ਡੀਐਸਪੀ ਪੱਧਰ ਦੇ 36 ਅਧਿਕਾਰੀ, 52 ਇੰਸਪੈਕਟਰ ਮੈਚ ਵਿੱਚ ਤਾਇਨਾਤ ਰਹਿਣਗੇ।
ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੈਚ ਵਾਲੇ ਦਿਨ ਸਟੇਡੀਅਮ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਸਾਰੇ ਲੋਕਾਂ ਨੂੰ ਪਾਸ ਜਾਰੀ ਕੀਤੇ ਜਾਣਗੇ।, ਉਹ ਸੜਕਾਂ ਜਿਨ੍ਹਾਂ ਦੀ ਆਵਾਜਾਈ ਬੰਦ ਹੋਵੇਗੀ। ਇਸ ਸਬੰਧੀ ਗਾਈਡ ਨਕਸ਼ੇ ਲਾਏ ਜਾਣਗੇ ,ਜਿੱਥੋਂ ਉਸ ਟਰੈਫ਼ਿਕ ਨੂੰ ਪਾਸ ਕੀਤਾ ਜਾਵੇਗਾ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪੁਲਿਸ ਕੰਟਰੋਲ ਰੂਮ ਦੇ ਨੰਬਰ 112 ‘ਤੇ ਕਾਲ ਕਰ ਸਕਦਾ ਹੈ। ਪੁਲਿਸ ਉਸ ਦੀ ਮਦਦ ਲਈ ਮੌਜੂਦ ਰਹੇਗੀ।
Source link