Breaking News

PUNJAB DAY MELA 27 AUG 2022 11AM TO 7PM

LISTEN LIVE RADIO

Weather Alert: ਭਾਰੀ ਮੀਂਹ ਤੇ ਗੜੇਮਾਰੀ ਦੀ ਚੇਤਾਵਨੀ ! ਮੁੜ ਵਧੇਗੀ ਠੰਢ, ਕਿਸਾਨਾਂ ਨੂੰ ਹੋਵੇਗਾ…

Punjab Weather: ਸੋਮਵਾਰ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਅਤੇ ਗੜੇਮਾਰੀ ਨਾਲ ਠੰਡ ਵਧਣ ਦੀ ਸੰਭਾਵਨਾ ਹੈ। 26 ਜਨਵਰੀ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਰਕੇ ਸਰਦੀ ਦਾ ਮੌਸਮ ਇੱਕ ਵਾਰ ਫਿਰ ਵਾਪਸ ਆ ਜਾਵੇਗਾ। 
ਜੇ ਮੌਸਮ ਵਿਭਾਗ ਦੀ ਮੰਨੀਏ ਤਾਂ ਕਈ ਥਾਵਾਂ ‘ਤੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਵੀ ਹੋਵੇਗੀ। ਦੋਹਾਂ ਸੂਬਿਆਂ ‘ਚ ਰਾਤ ਨੂੰ ਕੜਾਕੇ ਦੀ ਠੰਡ ਪੈ ਰਹੀ ਹੈ।

ਘੱਟੋ-ਘੱਟ ਤਾਪਮਾਨ

ਜਿੱਥੇ ਐਤਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਉੱਥੇ ਹੀ ਹਰਿਆਣਾ ਦੇ ਸੋਨੀਪਤ ਦੇ ਜਗਦੀਸ਼ਪੁਰ ਵਿੱਚ ਰਾਤ ਦਾ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਮੀਂਹ ਪਵੇਗਾ।

ਕਦੋਂ ਪੈ ਸਕਦਾ ਭਾਰੀ ਮੀਂਹ

23 ਜਨਵਰੀ ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਜਦੋਂ ਕਿ 24 ਅਤੇ 25 ਜਨਵਰੀ ਨੂੰ ਪੂਰੇ ਪੰਜਾਬ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਇਲਾਕਿਆਂ ‘ਚ ਗੜੇਮਾਰੀ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। 26 ਜਨਵਰੀ ਨੂੰ ਵੀ ਕਈ ਥਾਵਾਂ ‘ਤੇ ਮੀਂਹ ਪਵੇਗਾ। ਹਰਿਆਣਾ ਵਿੱਚ ਇਨ੍ਹੀਂ ਦਿਨੀਂ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ।

ਮੌਸਮ ਦਾ ਹਾਲ

ਪੰਜਾਬ ‘ਚ ਐਤਵਾਰ ਨੂੰ ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਬਠਿੰਡਾ ‘ਚ 5.2, ਚੰਡੀਗੜ੍ਹ ‘ਚ 7.3, ਫਿਰੋਜ਼ਪੁਰ ‘ਚ 4.9, ਜਲੰਧਰ ‘ਚ 5.6, ਲੁਧਿਆਣਾ ‘ਚ 7.2, ਪਠਾਨਕੋਟ ‘ਚ 7.3 ਅਤੇ ਪਟਿਆਲਾ ‘ਚ 5.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਵਿੱਚ 7.4, ਭਿਵਾਨੀ ਵਿੱਚ 7.9, ਗੁੜਗਾਉਂ ਵਿੱਚ 7.9, ਕਰਨਾਲ ਵਿੱਚ 7.2, ਕੁਰੂਕਸ਼ੇਤਰ ਵਿੱਚ 6.2, ਨਾਰਨੌਲ ਵਿੱਚ 8.4 ਅਤੇ ਸਿਰਸਾ ਵਿੱਚ 7.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: Weather Update: ਸ਼ੀਤਲਹਿਰ-ਧੁੰਦ ਤੋਂ ਬਾਅਦ ਹੁਣ ਮੀਂਹ ਤੇ ਬਰਫਬਾਰੀ ਦਾ ਅਟੈਕ, ਪੰਜਾਬ, ਹਰਿਆਣਾ ਤੇ ਦਿੱਲੀ ‘ਚ ਬਦਲਿਆ ਮੌਸਮ ਦਾ ਮਿਜਾਜ਼, ਇੱਥੇ ਪੜ੍ਹੋ ਅਪਡੇਟਸ

ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।


Source link

About admin

Check Also

ਉੱਤਰਾਖੰਡ ਤੋਂ ਪੰਜਾਬ ਪਹੁੰਚਿਆ ਅੰਮ੍ਰਿਤਪਾਲ, ਫਗਵਾੜਾ ‘ਚ ਸਕਾਰਪੀਓ ਗੱਡੀ ਛੱਡ ਇਨੋਵਾ ‘ਚ ਹੋਇਆ ਸਵਾਰ

Amritpal Singh: ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਉੱਤਰਾਖੰਡ ਤੋਂ ਪੰਜਾਬ ਪਹੁੰਚ ਗਿਆ ਹੈ। ਉਹ …

3 comments

  1. Since this concentration range approaches the IC 50 for VRAC block, it is not improbable that this inhibition is responsible for some of the described side- effects of this widely used drug, especially in women who are taking a high and prolonged dose cialis stronger than viagra

  2. The pathology of the met was identical to the original tumor in my breast clomid prescription

  3. PMID 34386060 Free PMC article clomid 100mg success rate

Leave a Reply

Your email address will not be published.

March 2023
M T W T F S S
 12345
6789101112
13141516171819
20212223242526
2728293031